—
ਮਾਨਸਾ, 03—04—2021: (ਸਾਰਾ ਯਹਾਂਂ/ਮੁੱੱ ਸੰਪਾਦਕ)ਖਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਕੋਵਿਡ—19
ਮਹਾਂਮਾਰੀ ਦੇ ਦੁਬਾਰਾ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਹੁਕਮਾਂ ਨੂੰ ਲਾਗੂ ਕਰਨ ਅਤ ੇ ਸਾਵਧਾਨੀਆਂ ਦੀ
ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਬੀਤੇ ਮਾਂਹ
ਦੌਰਾਨ 3000 ਮਾਸਕ ਪਬਲਿਕ ਨੂੰ ਮੁਫਤ ਵੰਡੇ ਗਏ ਹਨ। ਸਰਕਾਰ ਦੇ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ 3923
ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਪਾਸੋਂ ਕਰੋਨਾ ਟੈਸਟ ਕਰਵਾਇਆ ਗਿਆ ਹੈ ਅਤ ੇ 684 ਵਿਆਕਤੀਆਂ ਦੇ
ਮਾਸਕ ਚਲਾਣ ਕੱਟੇ ਗਏ ਹਨ। ਇਸੇ ਤਰਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਹਿਕਮਾ ਪੁਲਿਸ ਦੇ 1702
ਅਧਿਕਾਰੀ/ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਦਾ ਟੀਕਾ ਅਤ ੇ 28 ਦਿਨਾਂ ਬਾਅਦ ਦੂਜੀ ਡੋਜ਼ ਦਾ ਟੀਕਾ
ਕੁੱਲ 958 ਅਧਿਕਾਰੀਆਂ/ਕਰਮਚਾਰੀਆਂ ਨੂੰ ਲੱਗ ਚੁੱਕਾ ਹੈ। ਰਹਿੰਦੇ ਕਰਮਚਾਰੀਆਂ ਦੇ ਵਾਰੀ ਸਿਰ ਵੈਕਸੀਨ ਦਾ ਟੀਕਾ
ਲਗਵਾਇਆ ਜਾ ਰਿਹਾ ਹੈ। ਵੈਕਸੀਨੇਸ਼ਨ ਦੇ ਨਾਲ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਥਾਣਿਆਂ ਵਿਖੇ ਜਾ ਕੇ 568
ਕਰਮਚਾਰੀਆਂ ਦੇ ਕੋਰੋਨਾਂ ਦੇ ਸੈਂਪਲ ਲਏ ਗਏ ਹਨ ਅਤੇ ਹੁਣ 4 ਕਰਮਚਾਰੀ ਕੋਰੋਨਾ ਪੌਜੇਟਿਵ ਚੱਲ ਰਹੇ ਹਨ ਜੋ ਤੰਦਰੁਸਤ
ਹਨ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਕੋਰੋਨਾ ਮਹਾਂਮਾਰੀ ਦੇ ਦੁਬਾਰਾ ਵਧ ਰਹੇ ਕੇਸਾ ਨੂੰ ਮੱਦੇਨਜਰ
ਰੱਖਦੇ ਹੋੲ ੇ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਬਿਨਾ ਕੰਮਕਾਰ ਤੋਂ ਘਰਾ ਤੋਂ ਬਾਹਰ ਨਾ ਨਿਕਲਿਆ ਜਾਵੇ, ਹਰ ਸਮੇਂ
ਮਾਸਕ ਪਾ ਕੇ ਰੱਖਿਆ ਜਾਵੇ, ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, ਇੱਕ/ਦੂਜੇ
ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਭੀੜ ਭੁੜੱਕੇ ਵਾਲੀਆ ਥਾਵਾਂ ਤੇ ਜਾਂ ਜਿਆਦਾ ਇਕੱਠਾਂ ਵਿੱਚ ਨਾ
ਜਾਇਆ ਜਾਵੇ ਅਤ ੇ ਨਾ ਹੀ ਜਿਆਦਾ ਇਕੱਠ ਕੀਤਾ ਜਾਵੇ। ਮਾਨਸਾ ਪੁਲਿਸ ਕਾਨ ੂੰਨ ਦੀ ਪਾਲਣਾ ਪ੍ਰਤੀ ਪੂਰੀ ਤਰਾ
ਵਚਨਬੱਧ ਹੈ। ਇਸ ਲਈ ਜਰੂਰੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਜਿਲਾ ਅੰਦਰ
ਕੋਵਿਡ—19 ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।