ਕੋਰੋਨਾ ਨੇ ਲਾਈ ਭਾਰਤ ਨੂੰ ਵੱਡੀ ਢਾਹ, ਵਿਕਾਸ ਦਰ 2.5 ਫੀਸਦ ਤੱਕ ਡਿੱਗੇਗੀ, ਮੂਡੀ ਦਾ ਦਾਅਵਾ

0
30

ਨਵੀਂ ਦਿੱਲੀ: ਨਿਵੇਸ਼ਕ ਸੇਵਾਵਾਂ ਫਰਮ ਮੂਡੀਜ਼ ਨੇ ਸ਼ੁੱਕਰਵਾਰ ਨੂੰ ਫਿਰ ਤੋਂ ਭਾਰਤ ਦੀ ਜੀਡੀਪੀ ਵਿਕਾਸ ਦਰ ਨੂੰ ਘਟਾ ਦਿੱਤਾ ਹੈ। ਹੁਣ ਮੂਡੀਜ਼ ਨੇ ਸਾਲ 2020 ‘ਚ ਭਾਰਤ ਦੀ ਜੀਡੀਪੀ ਵਿਕਾਸ ਦਰ 2.5 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਮੂਡੀਜ਼ ਨੇ ਭਾਰਤ ਦੀ ਜੀਡੀਪੀ ਵਿਕਾਸ ਦਰ 5.3 ਪ੍ਰਤੀਸ਼ਤ ਤੇ ਫਰਵਰੀ ‘ਚ 5.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਸੀ।

ਮੂਡੀਜ਼ ਨੇ ਕਿਹਾ ਕਿ ਜੀਡੀਪੀ ਦੇ ਵਾਧੇ ਦੇ ਅਨੁਮਾਨ ਕੋਰੋਨਾਵਾਇਰਸ ਮਹਾਮਾਰੀ ਕਾਰਨ ਹੋਏ ਆਰਥਿਕ ਬੋਝ ਕਾਰਨ ਬਦਲੇ ਗਏ ਹਨ। ਦੱਸ ਦਈਏ ਕਿ 2019 ਵਿੱਚ ਅਸਲ ਵਾਧਾ 5% ਸੀ। ਮੂਡੀਜ਼ ਨੇ 2020 ਦੀ ਅਨੁਮਾਨਤ ਵਿਕਾਸ ਦਰ ਜਾਰੀ ਕਰਦਿਆਂ ਕਿਹਾ ਕਿ 2020 ‘ਚ ਭਾਰਤ ਵਿਚ ਆਮਦਨੀ ‘ਚ ਭਾਰੀ ਗਿਰਾਵਟ ਆਵੇਗੀ। ਹਾਲਾਂਕਿ, ਫਰਮ ਨੇ ਕਿਹਾ ਹੈ ਕਿ 2021 ‘ਚ ਘਰੇਲੂ ਮੰਗ ‘ਚ ਤੇਜ਼ੀ ਨਾਲ ਰਿਕਵਰੀ ਵੀ ਹੋਵੇਗੀ।



ਫਿਚ ਨੇ ਜਤਾਇਆ 5.1% ਵਾਧੇ ਦੀ ਦਾ ਅੰਦਾਜ਼ਾ:
ਰੇਟਿੰਗ ਏਜੰਸੀ ਫਿਚ ਨੇ 2020-21 ਤੱਕ ਭਾਰਤ ਦੀ ਜੀਡੀਪੀ ਵਿਕਾਸ ਦਰ 5.1% ਰਹਿਣ ਦਾ ਅਨੁਮਾਨ ਲਗਾਇਆ ਹੈ। ਏਜੰਸੀ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਆਉਣ ਵਾਲੇ ਹਫਤਿਆਂ ਵਿੱਚ ਕੋਰੋਨਾਵਾਇਰਸ ਦਾ ਪ੍ਰਭਾਵ ਵਧੇਗਾ। ਅਜਿਹੀਆਂ ਸਥਿਤੀਆਂ ਵਿੱਚ ਆਰਥਿਕਤਾ ਨੂੰ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਵੇਗਾ। ਫਿਚ ਦਾ ਅਨੁਮਾਨ ਹੈ ਕਿ 2021-22 ਵਿੱਚ ਭਾਰਤ ਦੀ ਵਿਕਾਸ ਦਰ 6.4% ਰਹੇਗੀ।



ਐਸ ਐਂਡ ਪੀ ਨੂੰ 5.2 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ:
ਗਲੋਬਲ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ ਨੂੰ ਉਮੀਦ ਹੈ ਕਿ 2020 ‘ਚ ਭਾਰਤ ਦੀ ਆਰਥਿਕ ਵਿਕਾਸ 5.2 ਫੀਸਦ ਰਹੇਗੀ। ਏਜੰਸੀ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਵਿਸ਼ਵ ਪੱਧਰ ‘ਤੇ ਆਰਥਿਕ ਮੰਦੀ ਦਾ ਖ਼ਤਰਾ ਹੈ। ਇਸ ਕਾਰਨ ਇਸ ਸਾਲ ਆਰਥਿਕ ਵਾਧਾ ਘੱਟ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਸਾਲ 2020 ‘ਚ ਭਾਰਤ ਦੀ ਵਿਕਾਸ ਦਰ 5.7 ਰਹਿਣ ਦੀ ਭਵਿੱਖਬਾਣੀ ਕੀਤੀ ਸੀ।

LEAVE A REPLY

Please enter your comment!
Please enter your name here