ਕੋਰੋਨਾ ਨੇ ਪੰਜਾਬ ‘ਚ ਲਈ 20 ਲੋਕਾਂ ਦੀ ਜਾਨ, ਕੁੱਲ ਕੇਸਾਂ ਦੀ ਗਿਣਤੀ 1.50 ਲੱਖ ਦੇ ਨੇੜੇ

0
19

ਚੰਡੀਗੜ੍ਹ 4,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਵੀਰਵਾਰ ਨੂੰ ਕੋਰੋਨਾਵਾਇਰਸ ਸੰਕਰਮਣ ਕਰਕੇ 20 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,862 ਹੋ ਗਈ। ਉਧਰ, ਸੰਕਰਮਣ ਦੇ 762 ਨਵੇਂ ਕੇਸਾਂ ਦੀ ਆਮਦ ਦੇ ਨਾਲ, ਸੂਬੇ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 1,54.064 ਹੋ ਗਈ। ਸਿਹਤ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਬੁਲੇਟਿਨ ਮੁਤਾਬਕ ਮੁਹਾਲੀ ਵਿੱਚ 173, ਜਲੰਧਰ ਵਿੱਚ 103 ਤੇ ਲੁਧਿਆਣਾ ਵਿੱਚ 82 ਨਵੇਂ ਕੇਸ ਆਏ। ਪੰਜਾਬ ਵਿੱਚ ਹੁਣ ਤੱਕ 1,41,478 ਲੋਕ ਸੰਕਰਮਣ ਤੋਂ ਮੁਕਤ ਹਨ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੁਣ ਸੂਬੇ ਵਿੱਚ 7,724 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ-19 ਦੇ 75 ਨਵੇਂ ਕੇਸ ਚੰਡੀਗੜ੍ਹ ਵਿੱਚ ਸਾਹਮਣੇ ਆਏ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 17,717 ਹੋ ਗਈ।

ਉਧਰ, ਦੇਸ਼ ‘ਚ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਸੰਕਰਮਿਤ ਲੋਕਾਂ ਦਾ ਅੰਕੜਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪੂਰੇ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9,571,780 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਰਕੇ ਮ੍ਰਿਤਕਾਂ ਦੀ ਗਿਣਤੀ ਵਧ ਕੇ 139,227 ਹੋ ਗਈ ਹੈ। ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ ਵਿੱਚ ਹਨ।

ਦੱਸ ਦਈਏ ਕਿ ਐਕਟਿਵ ਕੇਸਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਸੱਤਵੇਂ ਨੰਬਰ ‘ਤੇ ਹੈ। ਕੋਰੋਨਾ ਸੰਕਰਮਣਾਂ ਦੀ ਗਿਣਤੀ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵਧ ਪ੍ਰਭਾਵਿਤ ਦੇਸ਼ ਹੈ। ਦੁਨੀਆ ਵਿੱਚ ਸਭ ਤੋਂ ਵਧ ਰਿਕਵਰੀ ਰੇਟ ਵੀ ਭਾਰਤ ਵਿਚ ਹੀ ਹੈ।

LEAVE A REPLY

Please enter your comment!
Please enter your name here