*ਕੋਰੋਨਾ ਨਾਲ 20 ਦਿਨ ਜੰਗ ਲੜਨ ਮਗਰੋਂ ਹਾਰਿਆ ਸੀਨੀਅਰ ਡਾਕਟਰ*

0
189

ਪਟਿਆਲਾ 18,,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸੀਨੀਅਰ ਡਾਕਟਰ ਦੀ ਕੋਵਿਡ ਨਾਲ ਤਕਰੀਬਨ 20 ਦਿਨ ਜੂਝਣ ਮਗਰੋਂ ਮੌਤ ਹੋ ਗਈ। ਮੰਗਲਵਾਰ ਸਵੇਰੇ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਨੇ ਦਮ ਤੋੜ ਦਿੱਤਾ। ਡਾਕਟਰ ਨੂੰ 30 ਅਪ੍ਰੈਲ ਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ।

ਦੱਸ ਦਈਏ ਕਿ ਰਾਜਨ ਸਿੰਘ (37) ਦਾ ਟੈਸਟ ਪੌਜ਼ੇਟਿਵ ਆਉਣ ਤੋਂ ਪਹਿਲਾਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਿੰਗ ਵਿੱਚ ਕੋਵਿਡ ਡਿਊਟੀਆਂ ਨਿਭਾਅ ਰਿਹਾ ਸੀ। ਉਸ ਦੀ ਹਾਲਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ  ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਦਾ ਵਸਨੀਕ ਸੀ।

ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚਐਸ ਰੇਖੀ ਨੇ ਕਿਹਾ ਕਿ ਇਹ ਡਾਕਟਰ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਹੈ। ਉਹ ਬਹੁਤ ਇਮਾਨਦਾਰ ਤੇ ਮਿਹਨਤੀ ਸਨ। ਡਾਕਟਰ ਰੇਖੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਲਾਈ ਗਈ ਸੀ, ਪਰ ਇਹ ਸਾਫ ਨਹੀਂ ਕਿ ਦੋਵੇਂ ਖੁਰਾਕਾਂ ਮਿਲੀਆਂ ਸੀ ਜਾਂ ਨਹੀਂ।

ਇਸੇ ਦੌਰਾਨ ਰੈਜੀਡੈਂਟ ਡਾਕਟਰ ਐਸੋਸੀਏਸ਼ਨ (ਆਰਡੀਏ), ਜੀਐਮਸੀ, ਰਾਜਿੰਦਰਾ ਹਸਪਤਾਲ, ਪਟਿਆਲਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਡਾਕਟਰ ਰਾਜਨ ਦੇ ਹਸਪਤਾਲ ਦੇ ਬਿੱਲਾਂ ਨੂੰ ਮੁਆਫ ਕਰਨ ਤੇ ਪਰਿਵਾਰ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ। ਐਸੋਸੀਏਸ਼ਨ ਨੇ ਕਿਹਾ ਕਿ ਡਾਕਟਰ ਆਪਣੇ ਪਰਿਵਾਰ ਵਿੱਚ ਇਕਲੌਤਾ ਕਮਾਉਣ ਵਾਲਾ ਸੀ।  ਐਸੋਸੀਏਸ਼ਨ ਨੇ ਕਿਹਾ ਕਿ ਡਾਕਟਰ ਦੀ ਰੋਜ਼ਾਨਾ ਇਲਾਜ ਦਾ ਖਰਚਾ 60,000-70,000 ਰੁਪਏ ਦੇ ਵਿਚਕਾਰ ਸੀ, ਜਿਸ ਦਾ ਉਸਦੇ ਪਰਿਵਾਰ ਲਈ ਭੁਗਤਾਨ ਕਰਨਾ ਬਹੁਤ ਮੁਸ਼ਕਲ ਹੋਵੇਗਾ।

LEAVE A REPLY

Please enter your comment!
Please enter your name here