-ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਮਿਰਤਕ ਦੀ ਦੇਹ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਦਿੱਤਾ ਕੰਧਾਂ,ਖੁਦ ਕੀਤਾ ਅੰਤਿਮ ਸੰਸਕਾਰ

0
351

ਮਾਨਸਾ 6 ਅਗਸਤ  (ਸਾਰਾ ਯਹਾ,ਜਗਦੀਸ਼ ਬਾਂਸਲ)-ਸਥਾਨਕ ਸ਼ਹਿਰ ਦੇ ਵਸਨੀਕ ਇੱਕ ਵਿਅਕਤੀ ਦੀ ਬੀਤੇ ਦਿਨੀ ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਮਿਰਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਕੰਧਾ ਦੇਣ ਵਾਲੇ ਚਾਰ ਵਿਆਕਤੀਆਂ ਦੀ ਜਰੂਰਤ ਸੀ ਪਰ ਮਿਰਤਕ ਦੇ ਪਰਿਵਾਰ ਦੀ ਤਰਫੋਂ ਸਿਰਫ ਇੱਕ ਮੈਂਬਰ ਹੀ ਪਹੁੰਚਿਆ ਸੀ ਜਿਸ ਕਾਰਨ ਮਿਰਤਕ ਦੀ ਦੇਹ ਨੂੰ ਕੰਧਾਂ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਦਿੱਤਾ ਗਿਆ, ਅਤੇ ਅੰਤਿਮ ਸੰਸਕਾਰ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋ ਹੀ ਕੀਤਾ ਗਿਆ।
             ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਵਾਸੀ ਦੀ ਕੋਰੋਨਾ ਨਾਲ ਮੌਤ ਹੋ ਜਾਣ ਤੋਂ ਬਾਅਦ ਮਿਰਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਜਦ ਮਿਰਤਕ ਦੇ ਪਰਿਵਾਰਕ ਮੈਬਰਾਂ ਵਿੱਚੋ ਸਿਰਫ ਇੱਕ ਵਿਅਕਤੀ ਹੀ ਪਹੁੰਚਿਆ ਤਾਂ ਮਾਨਸਾ ਦੀ ਐਸ ਡੀ ਐਮ, ਮੈਡਮ ਸਰਬਜੀਤ ਕੌਰ ਦੀ ਹਦਾਇਤ ਤੇ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਸਿਹਤ ਵਿਭਾਗ ਤੋਂ ਡਾਕਟਰ ਸੰਤੋਸ਼ ਭਾਰਤੀ, ਪੁਲਿਸ ਵੱਲੋਂ ਥਾਣਾ ਸ਼ਹਿਰੀ 2 ਦੇ ਮੁੱਖੀ ਹਰਦਿਆਲ ਦਾਸ ਦੀ ਅਗਵਾਈ ਹੇਠ ਮਿਰਤਕ ਦਾ ਸੰਸਕਾਰ ਕਰਨ ਲਈ ਪਹੁੰਚੀ ਪ੍ਰਸ਼ਾਸ਼ਨਿਕ ਟੀਮ ਦੇ ਬਲਜਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਮਾਨਸਾ, ਅਤੇ ਸਿਹਤ ਵਿਭਾਗ ਦੇ ਕਰਮਚਾਰੀ ਸੁਮਿਤ ਕੁਮਾਰ ਤੇ ਕਮਲ ਕੁਮਾਰ ਵੱਲੋ ਮਿਰਤਕ ਦੀ ਦੇਹ ਨੂੰ ਕੰਧਾਂ ਦੇਣ ਦੀ ਸਮਾਜਿਕ ਰਸਮ ਵੀ ਖੁਦ ਹੀ ਪੂਰੀ ਕੀਤੀ ਅਤੇ ਮਿਰਤਕ ਦੇਹ ਦਾ ਸੰਸਕਾਰ ਵੀ ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤਾ ਗਿਆ ਇਸ ਮੌਕੇ ਬਤੋਰ ਵਲੰਟੀਅਰ ਸੇਵਾਵਾਂ ਦੇਣ ਲਈ ਪੰਜਾਬ ਪੁਲਿਸ ਦੇ (ਏ ਐਸ ਆਈ) ਜਸਪਾਲ ਸਿੰਘ ਵੀ ਮੌਕੇ ਪਰ ਮੌਜੂਦ ਸਨ ।


     ਐਸ ਡੀ ਐਮ, ਮੈਡਮ ਸਰਬਜੀਤ ਕੌਰ ਨੇ ਸੰਪਰਕ ਕਰਨ ਤੇ ਦੱਸਿਆ ਕਿ ਬੀਤੇ ਦਿਨੀਂ ਕੋਰੋਨਾ ਮਹਾਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਸ਼ਹਿਰ ਵਾਸੀ ਦੀ ਮੌਤ ਹੋਣ ਤੋਂ ਬਾਅਦ ਮਿਰਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਉਨ੍ਹਾਂ ਨੇ   ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਇੱਕ ਟੀਮ ਦੀ ਡਿਊਟੀ ਲਗਾਈ ਸੀ ਇਸ ਟੀਮ ਵੱਲੋ ਸਮਾਜਿਕ ਰਸਮਾਂ ਉਪਰੰਤ ਮਿਰਤਕ ਦਾ ਸੰਸਕਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮਿਰਤਕ ਦੇ ਪਰਿਵਾਰ ਵੱਲੋਂ ਵੀ ਇੱਕ ਮੈਂਬਰ ਹਾਜਰ ਸੀ। ਮੈਡਮ ਸਰਬਜੀਤ ਕੌਰ ਨੇ ਕਿਹਾ ਕਿ ਮਿਰਤਕ ਦਾ ਸੰਸਕਾਰ ਕਰਨ ਵਾਲੇ ਪ੍ਰਸ਼ਾਸ਼ਨ ਦੇ ਕੋਰੋਨਾ ਯੋਧਿਆਂ ਅਤੇ ਇਸ ਮਹਾਮਾਰੀ ਦੌਰਾਨ ਅਗਲੀ ਲਾਈਨ ਵਿੱਚ ਖੜਕੇ ਲੋਕਾਂ ਦੀ ਸੇਵਾ ਕਰਨ ਵਾਲੇ ਕੋਰੋਨਾ ਯੋਧਿਆਂ ਨੂੰ ਉਹ ਸਲੂਟ ਕਰਦੇ ਹਨ।

LEAVE A REPLY

Please enter your comment!
Please enter your name here