
ਮਾਨਸਾ 26 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) — ਕੋਰੋਨਾ ਵਾਇਰਸ ਦੀ ਬੀਮਾਰੀ ਦੇ ਮੱਦੇਨਜਰ ਪੰਜਾਬ ਸਰਕਾਰ ਨੇ ਜਿਸ ਤਰਾਂ ਜਾਗਰੂਕਤਾ ਤੇ ਸਾਧਨਾਂ ਰਾਹੀਂ ਲੋਕਾਂ ਦਾ ਬਚਾੳ ਕੀਤਾ ਹੈ,ਉਹ ਪੰਜਾਬ ਦੇ ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਤੇ ਜ਼ਿਲਾ ਅਧਿਕਾਰੀਆਂ ਦੀ ਮਿਹਨਤ ਸਦਕਾ ਸੰਭਵ ਹੋਈ ਹੈ। ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਵਲੋਂ ਬੜੀ ਸੂਖਮਤਾ ਨਾਲ ਦਲੇਰੀ ਤੋਂ ਕੰਮ ਲੈਂਦਿਆਂ ਲੋਕਾਂ ਦਾ ਕੋਰੋਨਾ ਤੋਂ ਬਚਾੳ ਕੀਤਾ ਗਿਆ। ਉਨਾਂ ਆਦੇਸ਼ ਦੇ ਕੇ ਪੰਜਾਬ ਵਿਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਲੋਕਾਂ ਦਾ ਜਾਗਰੂਕਤਾ ਤੇ ਸਖਤੀ ਕਰਕੇ ਇਸ ਤੋਂ ਬਚਾੳ ਕੀਤਾ।ਪ੍ਰੇਮ ਮਿੱਤਲ ਨੇ ਕਿਹਾ ਕਿ ਇਹ ਬੀਮਾਰੀ ਤੋਂ ਬਜਾੳ ਜਾਗਰੂਕਤਾ ਕਰਕੇ ਹੀ ਸੰਭਵ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸਾਸਨਿਕ ਅਧਿਕਾਰੀਆਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਤੋਂ ਇਲਾਵਾ ਹੋਰਨਾਂ ਅਫਸਰਾਂ ਨੇ ਪਹਿਲ ਕਦਮੀ ਕਰਦਿਆਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਤੇ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਯਤਨ ਅਰੰਭੇ ਹਨ ।ਪ੍ਰੇਮ ਮਿੱਤਲ ਨੇ ਕੋਰੋਨਾ ਨਾਲ ਮੋਤ ਦੇ ਮੂੰਹ ਚ ਗਏ ਮਾਨਸਾ ਦੇ ਲੋਕਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਪੀੜਤ ਵਿਅਕਤੀਆਂ ਦੇ ਤੰਦਰੁਸਤ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਉਨਾਂ ਨਾਂਲ ਪਵਨ ਕੋਟਲੀ, ਜਗਤ ਰਾਮ, ਅਸ਼ੋਕ ਗਰਗ ਆਦਿ ਮੌਜੂਦ ਸਨ
