ਕੋਰੋਨਾ ਦੇ ਨਾਲ ਹੀ ਡੇਂਗੂ ਨੇ ਡੰਗਿਆ ਪੰਜਾਬ, ਸਿਹਤ ਵਿਭਾਗ ਹੱਥਾ ਪੈਰਾ ਦੀ ਪਈ..!

0
38

ਚੰਡੀਗੜ,11 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਕੋਰੋਨਾ ਮਹਾਮਾਰੀ ਦੇ ਨਾਲ ਹੀ ਪੰਜਾਬ ‘ਚ ਡੇਂਗੂ ਦੀ ਮਾਰ ਵੀ ਜਾਰੀ ਹੈ। ਸੂਬੇ ‘ਚ ਪਿਛਲੇ 10 ਮਹੀਨਿਆਂ ‘ਚ ਡੇਂਗੂ ਦੇ 4692 ਮਾਮਲੇ ਸਾਹਮਣੇ ਆ ਚੁੱਕੇ ਹਨ। ਜਨਵਰੀ ਤੋਂ ਹੁਣ ਤਕ ਸਿਹਤ ਵਿਭਾਗ 10,890 ਲੋਕਾਂ ਦੇ ਨਮੂਨਿਆਂ ਦੀ ਜਾਂਚ ਕਰ ਚੁੱਕਾ ਹੈ। ਨਵੰਬਰ ਤੇ ਦਸੰਬਰ ‘ਚ ਡੇਂਗੂ ਦੇ ਜ਼ਿਆਦਾ ਫੈਲਣ ਦੀ ਸੰਭਾਵਨਾਵਾਂ ਨੂੰ ਦੇਖਦਿਆਂ ਹੋਇਆ ਸਟੇਟ ਟਾਸਕ ਫੋਰਸ ਪੂਰੀ ਤਰ੍ਹਾਂ ਸਾਵਧਾਨ ਹੋ ਗਈ ਹੈ।

ਡੇਂਗੂ ‘ਤੇ ਪ੍ਰਭਾਵੀ ਬਰੇਕ ਲਾਉਣ ਨੂੰ ਲੈਕੇ ਪੰਜਾਬ ‘ਚ ਬਣਾਈ ਗਈ ਟਾਸਕ ਫੋਰਸ ਵੱਲੋਂ ਸਾਂਝੇ ਤੌਰ ‘ਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਟਾਸਕ ਫੋਰਸ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ, ਸਕੂਲ ਸਿੱਖਿਆ, ਪਸ਼ੂ ਪਾਲਣ ਵਿਭਾਗ, ਮੈਡੀਕਲ ਸਿੱਖਿਆ ਤੇ ਖੋਜ ਆਦਿ ਵਿਭਾਗਾਂ ਨੂੰ ਸ਼ਾਮਲ ਕੀਤਾ ਹੈ।

ਸਿਹਤ ਵਿਭਾਗ ਦੇ ਮੁਤਾਬਕ ਪੰਜਾਬ ‘ਚ ਜਨਵਰੀ ਤੋਂ ਹੁਣ ਤਕ ਡੇਂਗੂ ਦੇ 10,890 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ‘ਚੋਂ 4,692 ਮਰੀਜ਼ ਪੌਜ਼ੇਟਿਵ ਮਿਲੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਕਾਰੀ ਹਸਪਤਾਲਾਂ ‘ਚ ਬੁਖਾਰ ਵਾਲੇ ਮਾਮਲਿਆਂ ਦਾ ਤੁਰੰਤ ਇਲਾਜ ਕੀਤਾ ਜਾਵੇ। ਤਾਂ ਜੋ ਡੇਂਗੂ ਕਾਰਨ ਹੋਈਆਂ ਬਿਮਾਰੀਆਂ ਤੇ ਮੌਤ ਦਰ ਨੂੰ ਘਟਾਇਆ ਜਾ ਸਕੇ।

ਸਰਕਾਰ ਨੇ ਹਰ ਸ਼ੁੱਕਰਵਾਰ ਡਰਾਈ ਡੇਅ ਦਾ ਐਲਾਨ ਕੀਤਾ ਹੈ। ਇਸ ਦਾ ਅਰਥ ਹੈ ਕਿ ਹਫਤੇ ‘ਚ ਇਕ ਵਾਰ ਪਾਣੀ ਦੇ ਡੱਬਿਆਂ ਆਦਿ ਨੂੰ ਖਾਲੀ ਤੇ ਸਾਫ ਕਰਕੇ ਡੇਂਗੂ ਦੀ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here