ਨਵੀਂ ਦਿੱਲੀ17,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ) : ਦੇਸ਼ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ।ਪਿੱਛਲੇ ਕਈ ਦਿਨਾਂ ਤੋਂ ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਆ ਰਹੇ ਹਨ ਅਤੇ ਹਜ਼ਾਰਾਂ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।ਇਸ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8 ਵਜੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਇੱਕ ਬੈਠਕ ਕਰਨ ਵਾਲੇ ਹਨ।
ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਨੇ 11 ਰਾਜਾਂ ਦੇ ਸਿਹਤ ਮੰਤਰੀਆਂ ਨਾਲ ਸਮੀਖਿਆ ਬੈਠਕ ਕੀਤੀ।ਦਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੋਰੋਨਾਵਾਇਰਸ ਅਤੇ ਵੈਕਸੀਨੇਸ਼ਨ ਨੂੰ ਲੈਕੇ ਰਾਤ 8 ਵਜੇ ਇੱਕ ਅਹਿਮ ਬੈਠਕ ਕਰਨਗੇ।ਇਸ ਦੌਰਾਨ ਪ੍ਰਧਾਨ ਮੰਤਰੀ ਮੰਤਰਾਲੇ ਦੇ ਅਫ਼ਸਰਾਂ ਨਾਲ ਚਰਚਾ ਕਰਨਗੇ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ ਨੇ ਸਿਹਤ, ਸਟੀ, ਸੜਕ ਆਵਾਜਾਈ ਮੰਤਰਾਲੇ ਸਮੇਤ ਕਈ ਮੰਤਰੀਆਂ ਅਤੇ ਵਿਭਾਗਾਂ ਨਾਲ ਬੈਠਕ ਕੀਤੀ ਸੀ।
ਰਾਜਾਂ ਵਿੱਚ ਕੋਰੋਨਾ ਦੇ ਅੰਕੜੇ ਦਿਨੋਂ ਦਿਨ ਹੋਰ ਵੀ ਭਿਆਨਕ ਰੂਪ ਲੈਂਦੇ ਜਾ ਰਹੇ ਹਨ।ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਅੰਦਰ ਕੋਰੋਨਾ ਦੇ 2,34,692 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1341 ਲੋਕਾਂ ਦੀ ਮੌਤ ਹੋਈ ਹੈ।ਐਸੇ ਹਾਲਤਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨੇ ਹੰਗਾਮੀ ਮੀਟਿੰਗ ਸੱਦੀ ਹੈ।