*ਕੋਰੋਨਾ ਦੀ 5ਵੀਂ ਲਹਿਰ ਦਾ ਖਤਰਾ! ਫਰਾਂਸ ਦੇ ਸਿਹਤ ਮੰਤਰੀ ਵੱਲੋਂ ਚੇਤਾਵਨੀ, ਪਿਛਲੀਆਂ ਲਹਿਰਾਂ ਨਾਲੋਂ ਜ਼ਿਆਦਾ ਖਤਰਨਾਕ*

0
143

ਪੈਰਿਸ 10,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਫਰਾਂਸ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਦੇ ਮੂੰਹ ‘ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫਰਾਂਸ ਵਿੱਚ ਮਹਾਂਮਾਰੀ ਦੀ ਇਹ 5ਵੀਂ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹਾਲਾਂਕਿ, ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਦਾ ਕਹਿਣਾ ਹੈ ਕਿ ਇਹ ਲਹਿਰ ਪਹਿਲਾਂ ਹੀ ਖਤਰਨਾਕ ਲੱਗ ਰਹੀ ਹੈ, ਪਰ ਅਸੀਂ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਕਰਕੇ ਇਸ ਦਾ ਸਾਹਮਣਾ ਕਰ ਸਕਦੇ ਹਾਂ।

ਫਰਾਂਸ ਦੇ ਸਿਹਤ ਮੰਤਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਖਤਮ ਨਹੀਂ ਹੋਇਆ। ਇਸ ਲਈ ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਅਸੀਂ ਇਸ ਸਮੇਂ ਬਹੁਤ ਹੀ ਨਾਜ਼ੁਕ ਮੋੜ ‘ਤੇ ਖੜ੍ਹੇ ਹਾਂ। ਦੇਸ਼ ‘ਚ ਕੋਰੋਨਾ ਮਹਾਮਾਰੀ ਦੀ 5ਵੀਂ ਲਹਿਰ ਦੇ ਸ਼ੁਰੂ ਹੋਣ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਸਾਡੇ ਗੁਆਂਢੀ ਦੇਸ਼ਾਂ ਵਿੱਚ ਕੋਰੋਨਾ ਮਹਾਂਮਾਰੀ ਦੀ ਇੱਕ ਨਵੀਂ ਲਹਿਰ ਆ ਗਈ ਹੈ।

ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਜਲਦ ਹੀ ਦੇਸ਼ ‘ਚ ਵੀ ਦਸਤਕ ਦੇਵੇਗੀ। ਮੁਸੀਬਤ ਵਾਲੀ ਗੱਲ ਇਹ ਹੈ ਕਿ ਉਪਲਬਧ ਅੰਕੜਿਆਂ ਮੁਤਾਬਕ ਇਹ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਲੱਗ ਰਹੀ ਹੈ। ਇਸ ਲਈ ਥੋੜੀ ਜਿਹੀ ਲਾਪਰਵਾਹੀ ਬਹੁਤ ਮੁਸੀਬਤ ਪੈਦਾ ਕਰ ਸਕਦੀ ਹੈ। ਅਸੀਂ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਾਂ।

ਸਿਹਤ ਮੰਤਰੀ ਵੇਰਨ ਨੇ ਕਿਹਾ ਕਿ ਬੁੱਧਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 11 ਹਜ਼ਾਰ 883 ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਦੇਸ਼ ਵਿੱਚ ਕੋਵਿਡ-19 ਦੇ 10 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੱਧ ਤੋਂ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਹਫ਼ਤੇ-ਦਰ-ਹਫ਼ਤੇ ਵੱਧ ਰਹੇ ਹਨ।

ਓਲੀਵੀਅਰ ਨੇ ਕਿਹਾ ਕਿ ਵਧੇਰੇ ਟੀਕੇ, ਮਾਸਕ ਅਤੇ ਸਫਾਈ ਉਪਾਵਾਂ ਨਾਲ ਅਸੀਂ ਪੰਜਵੀਂ ਲਹਿਰ ਦਾ ਹੋਰ ਮਜ਼ਬੂਤੀ ਨਾਲ ਸਾਹਮਣਾ ਕਰ ਸਕਦੇ ਹਾਂ। ਇਹ ਵੀ ਸੰਭਵ ਹੈ ਕਿ ਅਸੀਂ ਇਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਨਾਲ ਹਰਾ ਸਕਦੇ ਹਾਂ।

ਜ਼ਿਕਰਯੋਗ ਹੈ ਕਿ ਫਰਾਂਸ ‘ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 73 ਲੱਖ 46 ਹਜ਼ਾਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਫਰਾਂਸ ਵਿੱਚ ਕੋਰੋਨਾ ਕਾਰਨ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਵੀਂ ਲਹਿਰ ਤਬਾਹੀ ਮਚਾ ਦਿੰਦੀ ਹੈ ਤਾਂ ਸਥਿਤੀ ਕਾਫੀ ਵਿਗੜ ਸਕਦੀ ਹੈ। ਇਸ ਦੌਰਾਨ ਕਈ ਜਾਨਾਂ ਵੀ ਜਾ ਸਕਦੀਆਂ ਹਨ।

LEAVE A REPLY

Please enter your comment!
Please enter your name here