
ਫਾਜ਼ਿਲਕਾ ,26 ਜੂਨ (ਸਾਰਾ ਯਹਾ) : ਕੋਰੋਨਾਵਾਇਰਸ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਕੰਪਲੇਕਸ ਨੂੰ ਸੀਲ ਕਰ ਦਿੱਤਾ ਗਿਆ ਹੈ।ਹੁਣ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਕਾਊਂਟਰ ਲਗਾਇਆ ਗਿਆ ਹੈ।ਜਿਸ ਵਿੱਚ ਸਾਰੇ ਵਿਭਾਗਾਂ ਦੀਆਂ ਸ਼ਿਕਾਇਤਾਂ ਨੂੰ ਇੱਕ ਕਰਮਚਾਰੀ ਵਲੋਂ ਲਿਆ ਜਾ ਰਿਹਾ ਹੈ।
ਜਿਸਦੇ ਬਾਅਦ ਸ਼ਿਕਾਇਤਾਂ ਅੱਗੇ ਸਬੰਧਤ ਵਿਭਾਗ ਨੂੰ ਭੇਜ ਦਿੱਤੀਆ ਜਾਂਦੀਆਂ ਹਨ। ਜੇਕਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ ਤਾਂ ਅਧਿਕਾਰੀ ਆਪਣੇ ਆਪ ਬਾਹਰ ਆਕੇ ਸ਼ਿਕਾਇਤਕਰਤਾ ਦੀ ਗੱਲ ਸੁਣਦੇ ਹਨ ਅਤੇ ਨਬੇੜਾ ਕੀਤਾ ਜਾਂਦਾ ਹੈ।

ਫਾਜ਼ਿਲਕਾ ਦੇ ਡੀਸੀ ਅਰਵਿੰਦ ਪਾਲ ਸਿੰਘ ਸੰਧੂ ਦੇ ਨਾਲ ਹੋਈ ਗੱਲਬਾਤ ਦੇ ਦੌਰਾਨ ਡੀਸੀ ਫਾਜਿਲਕਾ ਨੇ ਦੱਸਿਆ ਕਿ ਦੂੱਜੇ ਰਾਜਾਂ ਤੋਂ ਕੋਰੋਨਾ ਪੀੜਿਤਾਂ ਦੇ ਆਉਣ ਦੇ ਚਲਦੇ ਫਾਜਿਲਕਾ ਵਿੱਚ ਲਗਾਤਾਰ ਕੋਵਿਡ -19 ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸਦੇ ਚਲਦੇ ਉਨ੍ਹਾਂ ਨੇ ਡੀਸੀ ਕੰਪਲੇਕਸ ਵਿੱਚ ਆਮਜਨ ਦੇ ਆਉਣ ਉੱਤੇ ਰੋਕ ਲਗਾਈ ਹੈ।
