ਅੰਮ੍ਰਿਤਸਰ: ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਪ੍ਰਸਿੱਧ ਰਾਗੀ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਲਈ ਚੁਣਿਆ ਗਿਆ ਸੀ। ਅੰਮ੍ਰਿਤਸਰ ਦੇ ਤਹਿਸੀਲਦਾਰ ਨੇ ‘ਏਬੀਪੀ ਸਾਂਝਾ’ ਨੂੰ ਦਿੱਤੀ ਜਾਣਕਾਰੀ ‘ਚ ਦੱਸਿਆ ਕਿ ਲੋਕਾਂ ਨੇ ਇੱਥੇ ਸਸਕਾਰ ਸਬੰਧੀ ਇਤਰਾਜ਼ ਜਤਾਏ ਹਨ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਨੂੰ ਭੇਜ ਦਿੱਤਾ ਹੈ। ਹੁਣ ਇਹ ਸਸਕਾਰ ਕਿੱਥੇ ਕੀਤਾ ਜਾਵੇਗਾ, ਇਸ ਦਾ ਫੈਸਲਾ ਪ੍ਰਸ਼ਾਸਨ ਕਰੇਗਾ।
ਦੂਜੇ ਪਾਸੇ ਵੇਰਕਾ ਤੋਂ ਕਾਂਗਰਸੀ ਆਗੂ ਹਰਪਾਲ ਸਿੰਘ ਵੇਰਕਾ ਨੇ ਕਿਹਾ, “ਸਮਸ਼ਾਨਘਾਟ ਦੇ ਆਸ ਪਾਸ ਲੋਕਾਂ ਦੇ ਘਰ ਹਨ। ਇਸ ਕਰਕੇ ਇੱਥੇ ਅੰਤਿਮ ਸੰਸਕਾਰ ਕੀਤੇ ਜਾਣ ਨਾਲ ਲੋਕਾਂ ਨੂੰ ਵਾਇਰਸ ਫੈਲਣ ਦਾ ਖਤਰਾ ਹੋ ਸਕਦਾ ਹੈ। ਇਸੇ ਕਾਰਨ ਹੀ ਉਹ ਅੱਜ ਇੱਥੇ ਇਕੱਠੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਰਾਗੀ ਨਿਰਮਲ ਸਿੰਘ ਪੰਥ ਦੀ ਨਾਮਵਰ ਸ਼ਖਸੀਅਤ ਸਨ। ਇਸ ਕਰਕੇ ਅਸੀਂ ਉਨ੍ਹਾਂ ਦੇ ਸਸਕਾਰ ਲਈ ਜਗ੍ਹਾ ਦੇਣ ਲਈ ਤਿਆਰ ਹਾਂ।”
ਹੁਣ ਪ੍ਰਸ਼ਾਸਨ ਇਸ ਤੇ ਫੈਸਲਾ ਲਵੇਗਾ ਕਿ ਕਿਸ ਜਗ੍ਹਾ ਰਾਗੀ ਨਿਰਮਲ ਸਿੰਘ ਦਾ ਅੰਤਮ ਸੰਸਕਾਰ ਹੋਵੇਗਾ।