
ਬੁਢਲਾਡਾ 8 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ): ਮਾਨਵਤਾ ਦੀ ਸੇਵਾ ਲਈ ਆਸਰਾ ਬਣਕੇ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਆਸਰਾ ਫਾਊਡੇਸ਼ਨ ਨੇ ਅੱਜ ਕਰੋਨਾਂ ਮਹਾਮਾਰੀ ਦੌਰਾਨ ਪਹਿਲੀ ਕਤਾਰ ਵਿੱਚ ਖੜ੍ਹੈ ਹੋ ਕੇ ਉਨ੍ਹਾਂ ਲੋਕਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਕਰਮ ਆਸਰਾ ਧਰਮ ਆਸਰਾ, ਆਸਰਾ ਸਾਡੀ ਪਹਿਚਾਣ ਬਣਕੇ ਮਾਨਵਤਾ ਦੀ ਸੇਵਾ ਕੀਤੀ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸਿਵਲ ਸਰਜਨ ਮਾਨਸਾ ਡਾ ਸੁਖਵਿੰਦਰ ਸਿੰਘ, ਪ੍ਰਧਾਨਗੀ ਸਟੇਟ ਅਵਾਰਡੀ ਡਾ ਰਣਜੀਤ ਰਾਏ ਨੇ ਕੀਤੀ। ਇਸ ਮੌਕੇ ਤੇ ਬੋਲਦਿਆਂ ਆਸਰਾ ਫਾਉਡੇਸ਼ਨ ਦੇ ਪ੍ਰਧਾਨ ਡਾ ਗਿਆਨ ਚੰਦ ਆਜ਼ਾਦ ਨੇ ਕਿਹਾ ਕਿ ਆਸਰਾ ਡਾਊਡੇਸ਼ਨ ਹਰ ਮਹੀਨੇ ਅੱਖਾਂ ਦਾ ਫਰੀ ਚੈੱਕ ਅੱਪ ਕੈੱਪ, ਲੋੜਵੰਦਾਂ ਨੂੰ ਰਾਸ਼ਨ, ਫਰੀ ਕੋਚਿੰਗ ਕਲਾਸਸ, ਪੀਣ ਵਾਲੇ ਪਾਣੀ ਦਾ ਪਬਲਿਕ ਸਥਾਨਾਂ ਤੇ ਇੰਤਜਾਮ, ਗੋਡੇ ਚੁੱਲੇ ਦੇ ਆਪਰੇਸ਼ਨ, ਖੂਨਦਾਨ ਕੈਂਪ, ਪੋਦੇ ਲਗਾਉਣੇ, ਲੋੜਵੰਦਾਂ ਦੀ ਸਹਾਇਤਾ ਆਦਿ ਕੰਮ ਕਰਦੀ ਆ ਰਹੀ ਹੈ ਅਤੇ ਕਰਦੀ ਰਹੇਗੀ। ਆਸਰਾ ਫਾਊਡੇਸ਼ਨ ਉਨ੍ਹਾਂ ਸਮੂਹ ਲੋਕਾਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਮਾਨਵਤਾ ਦੀ ਸੇਵਾ ਲਈ ਸਹਿਯੋਗ ਦਿੱਤਾ। ਇਸ ਮੌਕੇ ਤੇ ਬੋਲਦਿਆਂ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਪਹਿਲੀ ਕਤਾਰ ਵਿੱਚ ਖੜ੍ਹੈ ਹੋ ਕੇ ਆਸਰਾ ਫਾਉਡੇਸ਼ਨ ਅਤੇ ਉਸਦੇ ਸਹਿਯੋਗੀਆਂ ਨੇ ਕੰਮ ਕਰਕੇ ਇਸ ਮਹਾਮਾਰੀ ਦੀ ਜੰਗ ਨੂੰ ਫਹਿਤ ਕਰਨ ਲਈ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਪਿੰਡਾਂ ਅੰਦਰ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਵਾਲੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਵੀ ਧੰਨਵਾਦ ਕੀਤਾ। ਸੰਸਥਾ ਵੱਲੋਂ ਇੱਕ ਇੱਕ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ।
