ਕੋਰੋਨਾਵਾਇਰਸ ਕਰਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਬਜ਼ੁਰਗਾਂ ਤੇ ਵਿਧਵਾਵਾਂ ਲਈ ਇਹ ਐਲਾਨ

0
87

ਚੰਡੀਗੜ੍ਹ ,(ਸਾਰਾ ਯਹਾ, ਬਲਜੀਤ ਸ਼ਰਮਾ) ਕੋਰੋਨਾਵਾਇਰਸ ਦੇ ਚਲਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਬਜ਼ੁਰਗਾਂ, ਅਪਹਿਜਾਂ ਤੇ ਵਿਧਵਾਵਾਂ ਨੂੰ ਤਿੰਨ ਮਹੀਨੇ ਦੀ ਅਡਵਾਂਸ ਪੈਂਸ਼ਨ ਦਿੱਤੀ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਅਪ੍ਰੈਲ ਦੇ ਪਹਿਲੇ ਹਫਤੇ ਪੇਂਸ਼ਨ ਮਿਲੇਗੀ। ਇੱਕ ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਰਾਸ਼ਟਰੀ ਸਮਾਜਿਕ ਸਹਾਇਤਾ ਸਮਾਗਮ ਦੇ ਤਹਿਤ ਉੱਨਤ ਪੈਂਸ਼ਨ ਯੋਜਨਾ ‘ਚ 2,98 ਕਰੋੜ ਪੈਂਸ਼ਨ ਸ਼ਾਮਿਲ ਹੋਵੇਗੀ।

ਐਨਐਸਏਪੀ ਮੁਤਾਬਕ 60-79 ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ 200 ਪ੍ਰਤੀ ਮਹੀਨਾ ਤੇ 80 ਸਾਲ ਤੇ ਉਸ ਤੋਂ ਵੱਧ ਦੇ ਨਾਗਰਿਕਾਂ ਨੂੰ 500 ਰੁਪਏ ਮਹੀਨਾ ਦਿੱਤੇ ਜਾਂਦੇ ਹਨ। 79 ਸਾਲ ਤੱਕ ਦੇ ਸਾਰੇ ਅਪਾਹਿਜਾਂ ਲਈ 300 ਰੁਪਏ ਤੇ 80 ਜਾਂ ਇਸ ਤੋਂ ਵੱਧ ਉਮਰ ਦੇ ਅਪਾਹਿਜਾਂ ਲਈ 500 ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਕੀਤੇ ਗਏ ਹਨ।

LEAVE A REPLY

Please enter your comment!
Please enter your name here