ਕੋਟਲਾ ਬ੍ਰਾਂਚ ਨਹਿਰ 29 ਮਈ ਤੋਂ 11 ਜੂਨ ਤੱਕ ਰਹੇਗੀ ਬੰਦ

0
39

ਚੰਡੀਗੜ੍ਹ, 27 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ਜਲ ਸਰੋਤ ਵਿਭਾਗ ਨੇ ਦੱਸਿਆ ਹੈ ਕਿ ਭੀਖੀ ਰਜਬਾਹੇ ਦੇ ਹੈੱਡ ਉਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ ਰਹਿੰਦੇ ਕੰਮਾਂ ਨੂੰ ਮੁਕੰਮਲ ਕਰਨ ਲਈ ਪਟਿਆਲਾ ਫੀਡਰ-1 ਵਿੱਚੋਂ ਨਿਕਲਦੀ ਕੋਟਲਾ ਬ੍ਰਾਂਚ ਨਹਿਰ 14 ਦਿਨ ਬੰਦ ਰਹੇਗੀ। 

        ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਜਲ ਸਰੋਤ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਭੀਖੀ ਰਜਬਾਹੇ ਦੇ ਹੈੱਡ ’ਤੇ ਮਾਈਕਰੋ ਹਾਈਡਲ ਪ੍ਰਾਜੈਕਟ ਦੇ ਰਹਿੰਦੇ ਕੰਮਾਂ ਨੂੰ ਨਿਬੇੜਨ ਲਈ ਕੋਟਲਾ ਬ੍ਰਾਂਚ ਨਹਿਰ ਦੀ 29 ਮਈ ਤੋਂ 11 ਜੂਨ, 2020 (ਦੋਵੇਂ ਦਿਨ ਸ਼ਾਮਲ) ਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਾਰਦਨ ਇੰਡੀਆ ਕੈਨਾਲ ਐਂਡ  ਡਰੇਨੇਜ ਐਕਟ, 1873 ਅਧੀਨ ਜਾਰੀ ਨਿਯਮਾਂ ਦੇ ਰੂਲ ਨੰਬਰ 63 ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here