
(ਸਾਰਾ ਯਹਾਂ/ ਜੋਨੀ ਜਿੰਦਲ) : ਕੈਸਰ ਦਿਵਸ ਮੌਕੇ ਜਿਲਾ ਸਹਿਤ ਵਿਭਾਗ ਮਾਨਸਾ ਵੱਲੋਂ ਵੱਖ ਵੱਖ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਇੱਕ ਚੇਤਨਾ ਰੈਲੀ ਕੱਢੀ ਗਈ। ਇਸ ਮੋਕੇ ਆਈ ਐਮ ਏ ਦੇ ਜਿਲਾ ਪਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਜੇਕਰ ਕੈਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ਼ ਸੰਭਵ ਹੈ। ਖਾਸ ਤੋਰ ਤੇ ਔਰਤਾਂ ਦੀ ਛਾਤੀ ਅਤੇ ਬੱਚੇਦਾਨੀ, ਮਰਦਾ ਦੇ ਗਦੁਦਾ ਦੇ ਕੈਸਰ ਦਾ ਇਲਾਜ਼ ਪੂਰਨ ਤੌਰ ਤੇ ਸੰਭਵ ਵੀ ਹੈ ਅਤੇ ਕਾਮਯਾਬ ਵੀ ਹੈ। ਡਾ. ਰਣਜੀਤ ਸਿੰਘ ਰਾਏ ਸਹਾਇਕ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ 50 ਸਾਲ ਤੋਂ ਵੱਧ ਉਮਰ ਦੇ ਮਰਦ ਅਤੇ ਔਰਤਾਂ ਨੂੰ ਕੈਸਰ ਦਾ ਜਲਦੀ ਪਤਾ ਲਗਾਉਣ ਲਈ ਕ੍ਮਵਰ ਗਦੁਦਾ, ਮੈਮੋਗਰਾਫੀ ਅਤੇ ਪੈਪਸਮੀਅਰ ਦੇ ਟੈਸਟ ਸਾਲ ਵਿੱਚ ਇੱਕ ਵਾਰ ਜਰੂਰ

ਕਰਵਾਇਆ ਜਾਣਾ ਚਾਹੀਦਾ ਹੈ। ਇਸ ਮੋਕੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਪੇ੍ਮ ਅਗਰਵਾਲ ਨੇ ਵੀ ਸਮੂਲੀਅਤ ਕੀਤੀ। ਇਸ ਰੈਲੀ ਵਿੱਚ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ ਵੀ ਹਿੱਸਾ ਲਿਆ। ਇਹ ਰੈਲੀ ਜੱਚਾ ਬੱਚਾ ਹਸਪਤਾਲ ਤੋਂ ਸ਼ੁਰੂ ਹੋ ਕੇ ਮੇਨ ਬਾਜਾਰ ਵਿੱਚ ਹੁੰਦੇ ਹੋਏ ਮਾਈ ਨਿੱਕੋ ਦੇਵੀ ਸਕੂਲ ਨਜ਼ਦੀਕ ਖਤਮ ਕੀਤੀ ਗਈ। ਜਿੱਥੇ ਬੱਚਿਆਂ ਨੂੰ ਰਿਫਰੈਸਮੈਂਟ ਦਿੱਤੀ ਗਈ। ਇਸ ਮੋਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾ. ਸੇਰ ਜੰਗ ਸਿੰਘ ਸਿੱਧੂ, ਡਾਕਟਰ ਸੁਰੇਸ਼ ਸਿੰਗਲਾ, ਡਾਕਟਰ ਸੁਨੀਤ ਜਿੰਦਲ, ਡਾਕਟਰ ਸੱਤਪਾਲ ਜਿੰਦਲ, ਈਕੋ ਵੀਲਰਜ ਵੱਲੋਂ ਬਲਵਿੰਦਰ ਸਿੰਘ ਕਾਕਾ, ਮਾਸਟਰ ਹਰਮੰਦਰ ਸਿੰਘ, ਲੋਕ ਰਾਮ, ਜਰਨੈਲ ਸਿੰਘ, ਮਾਸਟਰ ਰਿਸੀ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ
