
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜ ਵੀ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ।ਉਨ੍ਹਾਂ ਨੇ ਆਪਣੇ ਆਪ ਨੂੰ ਚੰਡੀਗੜ੍ਹ ਆਪਣੇ ਘਰ ‘ਚ ਹੀ ਕੁਆਰੰਟੀਨ ਕਰ ਲਿਆ ਹੈ।ਉਨ੍ਹਾਂ ਆਪਣੇ ਸੰਪਰਕ ‘ਚ ਆਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਰੋਨਾ ਟੈਸਟ ਕਰਵਾ ਲੈਣ।ਆਪਣੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਕੈਬਨਿਟ ਮੰਤਰੀ ਨੇ ਖੁਦ ਸੋਸ਼ਲ ਮੀਡਿਆ ਤੇ ਦਿੱਤੀ।
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁੰਦਰ ਸ਼ਾਮ ਅਰੋੜ ਦੇ ਪੌਜ਼ੇਟਿਵ ਪਾਏ ਜਾਣ ਤੇ ਟਵੀਟ ਕਰ ਕੈਬਨਿਟ ਮੰਤਰੀ ਦੀ ਤੁਰੰਤ ਸਿਹਤਯਾਬੀ ਦੀ ਕਾਮਨਾ ਕੀਤੀ।ਦਸ ਦੇਈਏ ਕਿ 28 ਅਗਸਤ ਨੂੰ ਪੰਜਾਬ ਕੈਬਨਿਟ ਦਾ ਇਕ ਦਿਨ ਦਾ ਸੈਸ਼ਨ ਹੋਣ ਵਾਲਾ ਹੈ।ਇਸ ਲਈ ਉਸ ਤੋਂ ਪਹਿਲਾਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ।
