*ਕੈਬਨਿਟ ਮੰਤਰੀ ਵਿਜੈ ਸਿੰਗਲਾ ਨੇ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਕਰੀਬ 30 ਲੱਖ ਦੀ ਲਾਗਤ ਨਾਲ ਬਣੇ ਵਾਟਰ ਪਾਰਕ ਦਾ ਕੀਤਾ ਉਦਘਾਟਨ*

0
61

ਮਾਨਸਾ,  24 ਅਪ੍ਰੈਲ  (ਸਾਰਾ ਯਹਾਂ/ ਮੁੱਖ ਸੰਪਾਦਕ ): ਜਿਲਾ ਦੇ ਪਿੰਡ ਖੋਖਰ ਕਲਾਂ ਵਿਖੇ ਬਣੀ ਸਰਕਾਰੀ ਗਊਸ਼ਾਲਾ ਬੇਸਹਾਰਾ ਗਊਧੰਨ ਲਈ ਵਰਦਾਨ ਸਾਬਿਤ ਹੋ ਰਹੀ ਹੈ, ਜਿੱਥੇ ਜ਼ਿਲੇ ਦੇ ਦੂਰ ਨੇੜੇ ਥਾਂ ਥਾਂ ਘੰੁਮ ਰਹੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਵਿਜੈ ਸਿੰਗਲਾ ਨੇ ਅੱਜ ਗਊਸ਼ਾਲਾ ਵਿਖੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਵਾਟਰ ਪਾਰਕ ਦਾ ਉਦਘਾਟਨ ਕਰਨ ਵੇਲੇ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਗਊਸ਼ਾਲਾ ਵਿੱਚ ਬਣਾਏ ਵਾਟਰ ਪਾਰਕ ਨਾਲ ਜਿੱਥੇ ਆਲੇ ਦੁਆਲੇ ਦੇ ਲੋਕ ਹਰਿਆਲੀ ਦਾ ਨਿੱਘ ਮਾਣਦੇ ਹੋਏ ਪ੍ਰਦੂਸ਼ਣ ਰਹਿਤ ਮਾਹੌਲ ਦਾ ਆਨੰਦ ਮਾਣ ਸਕਣਗੇ, ਉਥੇ ਵਾਟਰ ਪਾਰਕ ਦੇ ਪੂਲ ਤੋਂ ਹੋਣ ਵਾਲੀ ਆਮਦਨ ਨਾਲ ਗਊਧੰਨ ਲਈ ਭਵਿੱਖ ਅੰਦਰ ਹੋਰ ਵਧੀਆ ਸਾਧਨ ਜੁਟਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਜ਼ਿਲੇ ਅੰਦਰ ਪਹਿਲਾ ਕਿਧਰੇ ਅਜਿਹਾ ਵਾਟਰ ਪਾਰਕ ਨਾ ਹੋਣ ਕਾਰਣ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਅੰਦਰ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਬੱਚਿਆ ਲਈ ਵਿਸੇਸ ਤੌਰ ਤੇ ਵਾਟਰ ਪਾਰਕ ਖਾਸ ਅਹਿਮੀਅਤ ਅਤੇ ਮੰਨਰੰਜ਼ਨ ਦਾ ਸਾਧਨ ਸਾਬਿਤ ਹੋਵੇਗਾ।
ਕੈਬਨਿਟ ਮੰਤਰੀ ਨੇ ਵਾਟਰ ਪਾਰਕ ਦੀ ਸ਼ਲਾਘਾ ਕਰਦਿਆ ਕਿਹਾ ਕਿ ਗਊਸ਼ਾਲਾ ਅੰਦਰ ਪਹਿਲਾ ਤੋਂ ਬਣੇ ਪਾਰਕ ਦੀ ਮੁਰੰਮਤ ਕਰਕੇ ਉਸਨੂੰ ਮੁੜ ਨਵੀਂ ਦਿੱਖ ਦੇ ਕੇ ਮਿੰਨੀ ਜੰਗਲ ਦੀ ਤਰਾਂ ਸੰਵਾਰਿਆ ਗਿਆ ਹੈ, ਜਿੱਥੇ ਆਉਣ ਨਾਲ ਲੋਕ ਕਾਫ਼ੀ ਵਧੀਆ ਮਹਿਸੂਸ ਕਰਨਗੇ। ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਵਾਟਰ ਪਾਰਕ ਅਤੇ ਪਾਰਕ ਦਾ ਆਨੰਦ ਲਿਆ ਜਾਵੇ। ਉਹਨਾਂ ਸਕੂਲ ਮੁਖੀਆ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਇਹ ਪਾਰਕ ਜਰੂਰ ਦਿਖਾਇਆ ਜਾਵੇ। ਉਨਾਂ ਬਤੌਰ ਕੈਬਨਿਟ ਮੰਤਰੀ ਮਿਲਣ ਵਾਲੀ ਆਪਣੀ ਪਹਿਲੀ ਤਨਖਾਹ ਗਊਸ਼ਾਲਾ ਖੌਖਰ ਕਲਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਸਰਦੂਲਗੜ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਰਾਜ ਸਰਕਾਰ ਗਊਧੰਨ ਦੀ ਸੇਵਾ ਲਈ ਹਮੇਸ਼ਾ ਦਿ੍ਰੜ ਸੰਕਲਪ ਹੈ ਅਤੇ ਬੇਸਹਾਰਾ ਪਸ਼ੂਆ ਦੀ ਸਾਂਭ ਸੰਭਾਲ ਲਈ ਰਾਜ ਸਰਕਾਰ ਵੱਲੋਂ ਹਰ ਲੋੜੀਂਦੀ ਸਹਾਇਤਾ ਕੀਤੀ ਜਾਵੇਗੀ। ਉਨਾਂ ਗਊਧੰਨ ਦੀ ਸੇਵਾ ’ਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਨੂੰ ਪ੍ਰਸੰਸਾ ਦਾ ਪਾਤਰ ਦੱਸਿਆ। ਉਨਾਂ ਕਿਹਾ ਕਿ ਹਰੇਕ ਸਮਾਜ ਸੇਵੀ ਜੱਥੇਬੰਦੀ ਨੂੰ ਗਊਧੰਨ ਦੀ ਸੇਵਾ ਲਈ ਵੱਧ ਚੜ ਦੇ ਹਿੱਸਾ ਪਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਗਊਸ਼ਾਲਾ ਅੰਦਰ ਬਣੇ ਵਾਟਰ ਪਾਰਕ ਦੀ ਸੁਚੱਜੀ ਦੇਖ ਰੇਖ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਗਰਮੀਆਂ ਦੇ ਸ਼ੀਜਨ ਦੌਰਾਨ ਜਿੱਥੇ ਵਾਟਰ ਪਾਰਕ ਬੱਚਿਆ ਲਈ ਖਿੱਚ ਦਾ ਕੇਂਦਰ ਸਾਬਿਤ ਹੋਵੇਗਾ, ਉਥੇ ਪਾਰਕ ਤੋਂ ਹੋਣ ਵਾਲੀ ਆਮਦਨ ਗਊਧੰਨ ਦੇ ਨੇਕ ਕੰਮ ਅੰਦਰ ਵਰਤੋਂ ’ਚ ਆਵੇਗੀ।
ਇਸ ਮੌਕੇ ਐਸ.ਐਸ਼.ਪੀ. ਗੌਰਵ ਤੁਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਸਮੇਤ ਗਊਸਾਲਾ ਕਮੇਟੀ ਦੇ ਵੱਖ ਵੱਖ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here