*ਕੈਬਨਿਟ ਮੰਤਰੀ ਨੇ ਸ਼ਬਜੀ ਮੰਡੀ ਅਤੇ ਅੰਡਰਬ੍ਰਿਜ ਵਾਲੀ ਸੜਕ ਬਣਾਉਣ ਦੀ ਕੀਤੀ ਰਸਮੀ ਸ਼ੁਰੂਆਤ*

0
104

 ਮਾਨਸਾ 13 ਮਈ  (ਸਾਰਾ ਯਹਾਂ/ ਮੁੱਖ ਸੰਪਾਦਕ ):
ਹਲਕਾ ਮਾਨਸਾ ਦੇ ਵਿਕਾਸ ਕੰਮਾਂ ਲਈ ਪਹਿਲਕਦਮੀ ਕਰਦਿਆਂ ਲੋਕਾਂ ਦੀ ਲੰਮੇ ਸਮੇਂ ਲਟਕਦੀ ਆ ਰਹੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਵਿਜੈ ਸਿੰਗਲਾ ਨੇ ਸ਼ਬਜੀ ਮੰਡੀ ਅਤੇ ਅੰਡਰਬ੍ਰਿਜ ਵਾਲੀ ਸੜਕ ਦੀ ਨੁਹਾਰ ਬਦਲਣ ਲਈ ਟੱਕ ਲਗਾ ਕੇ ਰਸਮੀ ਸ਼ੁਰੂਆਤ ਕੀਤੀ।
  ਕੈਬਨਿਟ ਮੰਤਰੀ ਸ੍ਰੀ ਵਿਜੈ ਸਿੰਗਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹਲ ਕਰਨਾ ਉਨਾਂ ਦੀ ਨਿੰਜੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮਾਨਸਾ ਦੇ ਵਿਕਾਸ ਵੱਲ ਬਿਲਕੁੱਲ ਵੀ ਧਿਆਨ ਨਾ ਦੇ ਕੇ ਜ਼ਿਲ੍ਹਾ ਮਾਨਸਾ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਸ਼ਬਜੀ ਮੰਡੀ ਮਾਨਸਾ ਵਾਲੀ ਸੜਕ ਆਉਂਦੇ ਤਿੰਨ ਮਹੀਨੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ, ਜਿਸਦੇ ਨਾਲ ਸ਼ਹਿਰ ਵਾਸੀਆਂ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਬਜੀ ਮੰਡੀ ਵਾਲੀ  ਸੜਕ ਤੇ ਕਰੀਬ 48 ਲੰਖ ਰੁਪਏ ਅਤੇ ਅੰਡਰਬ੍ਰਿਜ ਵਾਲੀ ਸੜਕ ’ਤੇ ਕਰੀਬ 25 ਲੱਖ ਰੁਪਏ ਖਰਚਾ ਆੳਣਾ ਦਾ ਅਨੁਮਾਨ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਨਾਗਰਿਕ ਸੁਵਿਧਾਵਾਂ ਹੋਣ ਚਾਹੇ ਵਿਕਾਸ ਕਾਰਜ਼ ਹਰੇਕ ਕੰਮ ਨੂੰ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪਾਣੀ, ਚੰਗੀਆਂ ਸਿਹਤ ਸੁਵਿਧਾਵਾਂ, ਵਿੱਦਿਆਂ ਦੇ ਖੇਤਰ ਨੂੰ ਹੋਰ ਉੱਤੇ ਚੁੱਕਣ ਲਈ ਕਾਰਜ਼ਸੀਲ ਹੈ।
ਤਸਵੀਰਾਂ:
ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਸ਼ਬਜੀ ਮੰਡੀ ਅਤੇ ਅੰਡਰਬ੍ਰਿਜ ਵਾਲੀ ਸੜਕ ਦੀ ਨੁਹਾਰ ਬਦਲਣ ਲਈ ਟੱਕ ਲਗਾ ਕੇ ਰਸਮੀ ਸ਼ੁਰੂਆਤ ਕਰਦੇ ਹੋੲ।

LEAVE A REPLY

Please enter your comment!
Please enter your name here