*ਕੈਪਟਨ ਸਰਕਾਰ ਵੱਲੋਂ ਨਵੇਂ ਕੋਰੋਨਾ ਨਿਰਦੇਸ਼, 15 ਮਈ ਤਕ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ*

0
285

ਚੰਡੀਗੜ੍ਹ 02 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) :ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ।ਫਿਲਹਾਲ ਘਾਤਕ ਕੋਰੋਨਾ ਦੀ ਰਫ਼ਤਾਰ ਰੁੱਕਦੇ ਹੋਏ ਨਜ਼ਰ ਨਹੀਂ ਆ ਰਹੀ।ਇਸ ਵਿਚਾਲੇ ਪੰਜਾਬ ਸਰਕਾਰ ਨੇ ਨਵੀਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪਾਬੰਦੀਆਂ 15 ਮਈ ਤੱਕ ਜਾਰੀ ਰਹਿਣਗੀਆਂ।

1. ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਵਿੱਚ ਕੈਮਿਸਟ, ਦੁੱਧ, ਬ੍ਰੈੱਡ, ਫਲ, ਸਬਜੀਆਂ, ਪੋਲਟਰੀ ਮੀਟ, ਦੀਆਂ ਦੁਕਾਨਾਂ ਅਤੇ ਮੋਬਾਇਲ ਰਿਪੇਅਰ ਆਦਿ ਖੁੱਲ੍ਹਣਗੀਆਂ।

2. ਬਿਨ੍ਹਾਂ ਕੋਵਿਡ ਨੈਗੇਟਿਵ ਰਿਪੋਰਟ ਜਾਂ ਕੋਰੋਨਾ ਵੈਕਸਿਨ ਸਰਟੀਫਿਕੇਟ ਦੇ ਕੋਈ ਵੀ ਪੰਜਾਬ ਅੰਦਰ ਹਵਾਈ ਸੇਵਾ, ਰੇਲ ਜਾਂ ਸੜਕ ਦੇ ਰਸਤੇ ਦਾਖਲ ਨਹੀਂ ਹੋ ਸਕਦਾ।

3. ਸਾਰੀ ਸਰਕਾਰੀ ਦਫ਼ਤਰ ਅਤੇ ਬੈਂਕ ਸਿਰਫ 50 ਫੀਸਦ ਸਟਾਫ ਨਾਲ ਹੀ ਕੰਮ ਕਰਨਗੇ।

4. ਫੋਰ ਵ੍ਹੀਲਰ ਵਾਹਨ ‘ਚ ਸਿਰਫ ਦੋ ਲੋਕ ਹੀ ਬੈਠਣਗੇ।

5. ਪਰਿਵਾਰਕ ਮੈਂਬਰ ਤੋਂ ਬਿਨ੍ਹਾਂ ਮੋਟਰਸਾਇਕਲ ਜਾਂ ਸਕੂਟਰ ਤੇ ਦੋ ਲੋਕ ਸਫ਼ਰ ਨਹੀਂ ਕਰ ਸਕਣਗੇ।

6. ਵਿਆਹ ਅਤੇ ਅੰਤਿਮ ਸੰਸਕਾਰ ਵਿੱਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ।

7. ਵੀਕੈਂਡ ਲੌਕਡਾਊਨ ਜਾਂ ਨਾਈਟ ਕਰਫਿਊ ਨੂੰ ਯਕੀਨੀ ਬਣਾਉਣ ਲਈ ਠੀਕਰੀ ਪਹਿਰੇ ਲਾਏ ਜਾਣਗੇ।

8. ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ।

9. ਰੇੜ੍ਹੀ-ਫੜ੍ਹੀ ਲਾਉਣ ਵਾਲਿਆਂ ਦਾ ਵੀ ਹੋਏਗਾ RT-PCR ਟੈਸਟ।
 
10. ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਹੈ ਕਿ ਟੋਲ ਪਲਾਜ਼ਾ ਆਦਿ ਤੇ ਇਕੱਠ ਨਾ ਕਰਨ ਅਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੀ ਸੀਮਤ ਕਰਨ।

LEAVE A REPLY

Please enter your comment!
Please enter your name here