
ਚੰਡੀਗੜ੍ਹ 26 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਸੁਪਰੀਮ ਕੋਰਟ ਨੇ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਸਿਖਰਲੀ ਅਦਾਲਤ ਨੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਦੋ ਵਾਪਸ ਉੱਤਰ ਪ੍ਰਦੇਸ਼ ਭੇਜਣ ਦੇ ਆਦੇਸ਼ ਦਿੱਤੇ ਹਨ। ਪ੍ਰਯਾਗਰਾਜ ਦੀ ਵਿਸ਼ੇਸ਼ MP/MLA ਅਦਾਲਤ ਇਹ ਫੈਸਲਾ ਕਰੇਗੀ ਕਿ ਇਸ ਨੂੰ ਬਾਂਦਾ ਜੇਲ੍ਹ ਵਿੱਚ ਰੱਖਣਾ ਹੈ ਜਾਂ ਕਿਸੇ ਹੋਰ ਜੇਲ ‘ਚ।
ਦੱਸ ਦੇਈਏ ਕਿ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੂੰ ਲੰਬੇ ਸਮੇਂ ਤੋਂ ਘੇਰ ਰਹੀ ਸੀ। ਅਕਾਲੀ ਦਲ ਦੇ ਇਲਜ਼ਾਮ ਸੀ ਕਿ ਕੈਪਟਨ ਸਰਕਾਰ ਮੁਖ਼ਤਾਰ ਅੰਸਾਰੀ ਨੂੰ ਬਚਾਅ ਰਹੀ ਹੈ। ਬੀਜੇਪੀ ਨੇ ਇਸ ਮੁੱਦੇ ਤੇ ਕੈਪਟਨ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕੇ ਸੀ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਕੈਪਟਨ ਸਰਕਾਰ ਨੂੰ ਘੇਰਿਆ ਸੀ। ਅਕਾਲੀ ਦਲ ਨੇ ਕਿਹਾ ਸੀ ਕਿ ਰੋਪੜ ਜੇਲ ਅੰਸਾਰੀ ਲਈ ਸੇਫ ਹੈਵਨ (Safe Heaven) ਬਣਿਆ ਹੋਇਆ ਹਨ। ਜਿੱਥੇ ਪੰਜਾਬ ਸਰਕਾਰ ਉਸਨੂੰ ਵੀਆਈਪੀ ਟ੍ਰੀਮੈਂਟ ਦੇ ਰਹੀ ਹੈ।
ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਏ ਸੀ, “ਕੈਪਟਨ ਸਰਕਾਰ ਅੰਸਾਰੀ ਸਹਾਰੇ ਚੋਣਾਂ ਲੁੱਟਣ ਦੇ ਮੂਡ ਵਿੱਚ ਹੈ।” ਉਧਰ ਅੰਸਾਰੀ ਵੀ ਪੰਜਾਬ ਤੋਂ ਯੂਪੀ ਨਹੀਂ ਜਾਣਾ ਚਾਹੁੰਦਾ ਉਹ ਬਿਮਾਰੀ ਦੇ ਵੀ ਕਈ ਬਹਾਨੇ ਬਣਾ ਚੁੱਕਾ ਹੈ। ਪੰਜਾਬ ਦੀ ਰੋਪੜ ਜੇਲ੍ਹ ‘ਚ ਬੰਦ ਮੁਖ਼ਤਾਰ ਅੰਸਾਰੀ ਖਿਲਾਫ ਕਤਲ, ਕਿਡਨੈਪਿੰਗ, ਫਿਰੌਤੀ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਹਨ।
ਤੁਹਾਨੂੰ ਦੱਸ ਦੇਈਏ ਕਿ ਪੂਰਵਾਂਚਲ ਦੇ ਮਾਫੀਆ ਡੌਨ ਅਤੇ ਬਸਪਾ ਤੋਂ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਯੂਪੀ ਅਤੇ ਪੰਜਾਬ ਦੀਆਂ ਸਰਕਾਰਾਂ ਵਿਚਕਾਰ ਰਾਜਨੀਤਿਕ ਅਤੇ ਕਾਨੂੰਨੀ ਲੜਾਈ ਚੱਲ ਰਹੀ ਸੀ। ਜਦੋਂਕਿ ਮੁਖ਼ਤਾਰ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਹੈ, ਯੋਗੀ ਸਰਕਾਰ ਉਸ ਨੂੰ ਯੂਪੀ ਲਿਆਉਣਾ ਚਾਹੁੰਦੀ ਹੈ ਅਤੇ ਉਸ ਖ਼ਿਲਾਫ਼ ਕੇਸ ਅਲਾਹਾਬਾਦ ਦੀ ਵਿਸ਼ੇਸ਼ MP/MLA ਅਦਾਲਤ ਵਿੱਚ ਸੁਲਝਾਉਣਾ ਚਾਹੁੰਦੀ ਹੈ।
ਇਲਾਹਾਬਾਦ ਦੀ ਵਿਸ਼ੇਸ਼ MP/MLA ਅਦਾਲਤ ਵਿੱਚ ਮੁਖ਼ਤਾਰ ਖ਼ਿਲਾਫ਼ 10 ਕੇਸ ਚੱਲ ਰਹੇ ਹਨ। ਇਨ੍ਹਾਂ ਵਿਚੋਂ ਦੋਹਰੇ ਕਤਲ ਦਾ ਕੇਸ ਅੰਤਮ ਪੜਾਅ ‘ਤੇ ਹੈ। ਮੁਕੱਦਮਾ ਲਗਭਗ ਪੂਰਾ ਹੋ ਗਿਆ ਹੈ ਅਤੇ ਕਿਸੇ ਵੀ ਸਮੇਂ ਕੋਈ ਫੈਸਲਾ ਆ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਬਾਕੀ ਨੌਂ ਮਾਮਲਿਆਂ ਵਿਚੋਂ ਛੇ ਵਿੱਚ ਗਵਾਹੀ ਨਾਲ ਮੁਕੱਦਮਾ ਚੱਲ ਰਿਹਾ ਹੈ। ਬਾਕੀ ਤਿੰਨ ਮਾਮਲਿਆਂ ਵਿੱਚ ਅਦਾਲਤ ਨੇ ਅਜੇ ਮੁਖ਼ਤਾਰ ਉੱਤੇ ਚਾਰਜ ਫਰੇਮ ਨਹੀਂ ਤੈਅ ਕੀਤਾ ਹੈ।
