
ਨਵੇਂ ਸਾਲ 2021 ਦਾ ਆਗਾਜ਼ ਹੋ ਗਿਆ ਹੈ ਤੇ 2020 ਨੂੰ ਅਸੀਂ ਅਲਵਿਦਾ ਕਹਿ ਆਏ ਹਾਂ। ਇਸ ਦੌਰਾਨ ਹੀ ਸ਼ੁਭਕਾਮਨਾਵਾਂ ਦਾ ਦੌਰ ਚੱਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੂਬਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਆਮਦ ‘ਤੇ ਵਧਾਈ ਦਿੱਤੀ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ, ‘ਮੈਂ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਵਧਾਈ ਦਿੰਦਾਂ ਹਾਂ। ਵਾਹਿਗੁਰੂ ਤਹਾਨੂੰ ਸਾਰਿਆਂ ਨੂੰ ਚੰਗੀ ਸਿਹਤ ਤੇ ਖੁਸ਼ਹਾਲੀ ਦੇਵੇ। ਮੈਂ ਅਰਦਾਸ ਕਰਦਾ ਹਾਂ ਕਿ 2021 ਸਾਡੀ ਜ਼ਿੰਦਗੀ ‘ਚ ਸਧਾਰਨਤਾ ਲਿਆਵੇ। ਅਸੀਂ ਕੋਵਿਡ ਕਾਰਨ ਗੁਆਚੇ ਸਮੇਂ ਨੂੰ ਮੁੜ ਲਿਆਉਣ ਦੀ ਹਰ ਕੋਸ਼ਿਸ਼ ਕਰਾਂਗੇ।’
