ਚੰਡੀਗੜ੍ਹ 18,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਅੰਦਰੂਨੀ ਕਲੇਸ਼ ‘ਚ ਫਸੇ ਕੈਪਟਨ ਦੀ ਕਾਂਗਰਸੀ ਵਿਧਾਇਕਾਂ ਨੂੰ ਖੁਸ਼ ਕਰਨ ਦਾ ਨਵਾਂ ਪੈਂਤੜਾ ਅਪਣਾਇਆ। ਪ੍ਰਤਾਪ ਬਾਜਵਾ ਦੇ ਭਰਾ ਤੇ ਵਿਧਾਇਕ ਫਤਹਿ ਸਿੰਘ ਬਾਜਵਾ ਦੇ ਬੇਟੇ ਅਰਜਨ ਸਿੰਘ ਬਾਜਵਾ ਨੂੰ ਪੁਲਿਸ ਇੰਸਪੈਕਟਰ ਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਦੀ ਪੋਸਟ ‘ਤੇ ਨੌਕਰੀ ਦਿੱਤੀ।
ਕਿਉਂਕਿ ਦੋਵਾਂ ਦੇ ਦਾਦਿਆਂ ਦੀ ਅੱਤਵਾਦ ਦੌਰਾਨ ਹੱਤਿਆ ਹੋਈ ਸੀ। ਕੈਪਟਨ ਨੇ ਦਾਦਿਆਂ ਦੀ ਸ਼ਹਾਦਤ ਦਾ ਫਾਇਦਾ ਪੋਤਿਆਂ ਨੂੰ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ।
ਅਕਾਲੀ ਦਲ ਨੇ ਕਿਹਾ ਕੈਪਟਨ ਆਪਣੀ ਕੁਰਸੀ ਬਚਾਉਣ ਲਈ ਵਿਧਾਇਕਾਂ ਦੇ ਪਰਿਵਾਰਾਂ ਨੂੰ ਕੁਰਸੀਆਂ ਵੰਡ ਰਹੇ ਹਨ। ਘਰ-ਘਰ ਨੌਕਰੀ ਦਾ ਵਾਅਦਾ ਕਾਂਗਰਸੀਆਂ ਨੂੰ ਨੌਕਰੀਆਂ ਵੰਡ ਕੇ ਪੂਰਾ ਕਰ ਰਹੇ ਹਨ। ਪੰਜਾਬ ‘ਚ ਬੇਰੋਜ਼ਗਾਰ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਨ ਤੇ ਕੈਪਟਨ ਆਪਣੇ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਵੰਡ ਰਹੇ ਹਨ।