
ਚੰਡੀਗੜ੍ਹ 02,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ। ਆਪ ਦਾ ਇਲਜ਼ਾਮ ਮੀਟਿੰਗ ਵਿੱਚ ਰੱਖੇ ਦੋ ਪ੍ਰਸਤਾਵਾਂ ਵਿੱਚ ਬਦਲਾਅ ਕਰਨ ਨੂੰ ਕਿਹਾ ਗਿਆ। ਕੈਪਟਨ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੋਏ। ਇਸ ਲਈ ਕਿਸਾਨ ਅੰਦੋਲਨ ਤੇ ਬੁਲਾਈ ਗਈ ਬੈਠਕ ਵਿੱਚੋਂ ਆਪ ਬਾਹਰ ਆ ਗਈ।
