
ਚੰਡੀਗੜ੍ਹ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਲ ਪਾਰਟੀ ਮੀਟਿੰਗ ਦੇ ਸੱਦੇ ਤੋਂ ਪਹਿਲਾਂ ਕਿਸਾਨ ਲੀਡਰ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕੈਪਟਨ 2022 ਦੀ ਤਿਆਰੀ ‘ਚ ਜੁੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਸਿਆਸੀ ਜ਼ਮੀਨ ਤਲਾਸ਼ ਰਹੀਆਂ ਹਨ। ਉਨ੍ਹਾਂ ਸੱਚ ਦੱਸਿਆ ਕਿ ਕਿਸਾਨਾਂ ਨਾਲ ਕਿਸੇ ਦੀ ਹਮਦਰਦੀ ਨਹੀਂ।
ਉਗਰਾਹਾਂ ਨੇ ਕਿਹਾ ਕੇਂਦਰ ਸਰਕਾਰ ਮੀਟਿੰਗ ਲਈ ਮਾਹੌਲ ਸੁਖਾਵਾਂ ਬਣਾਵੇ। ਜਦੋਂ ਤਕ ਮਾਹੌਲ ਸੁਖਾਵਾਂ ਨਹੀਂ ਹੁੰਦਾ ਓਦੋਂ ਤੱਕ ਮੀਟਿੰਗ ਦਾ ਕੋਈ ਫਾਇਦਾ ਨਹੀਂ। ਜੇਕਰ ਪਹਿਲਾਂ ਵਾਲੇ ਪ੍ਰਸਤਾਵ ‘ਤੇ ਮੀਟਿੰਗ ਹੁੰਦੀ ਤਾਂ ਉਸਦਾ ਕੋਈ ਫਾਇਦਾ ਨਹੀਂ।
ਉਗਰਾਹਾਂ ਨੇ ਕਿਹਾ ਪਰਚਿਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਸ ਲਈ ਅਸੀਂ ਪਹਿਲਾਂ ਹੀ ਤਿਆਰ ਸੀ। ਸਰਕਾਰ ਅੰਦੋਲਨ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਲੋਕ ਅੰਦੋਲਨ ਨੂੰ ਸਿਰੇ ਪਹੁੰਚਾਉਣ ਲਈ ਤਿਆਰ ਹਨ। ਬੀਜੇਪੀ ਖਿਲਾਫ਼ ਲੋਕਾਂ ਦਾ ਗੁੱਸਾ ਦਿਨ ਬ ਦਿਨ ਵਧ ਵੱਧ ਰਿਹਾਰਿਹਾ ਹੈ।
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ 26 ਜਨਵਰੀ ਦੀ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ। ਉਨ੍ਹਾਂ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਨੂੰ ਗਲਤ ਕਰਾਰ ਦਿੱਤਾ।
