
ਅੰਮ੍ਰਿਤਸਰ 06,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਾਂਗਰਸੀ ਲੀਡਰਸ਼ਿਪ ਦੇ ਚੱਲ ਰਹੇ ਵਿਵਾਦ ਬਾਰੇ ਅੱਜ ਅੰਮ੍ਰਿਤਸਰ ‘ਚ ਕਿਹਾ ਕਿ ਹਰੇਕ ਪਰਿਵਾਰ ‘ਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹਨ। ਕਾਂਗਰਸ ‘ਚ ਕੈਪਟਨ ਤੇ ਸਿੱਧੂ ਦਰਮਿਆਨ ਵਿਵਾਦ ਹਫਤੇ ਤਕ ਸੁਲ਼ਝ ਜਾਵੇਗਾ ਤੇ ਜੋ ਵੀ ਫ਼ੈਸਲਾ ਕਾਂਗਰਸ ਹਾਈਕਮਾਂਡ ਕਰੇਗੀ, ਉਹ ਸਾਰੇ ਕਾਂਗਰਸੀਆਂ ਨੂੰ ਮੰਨਣਯੋਗ ਹੋਵੇਗਾ।
ਵੈਦ ਨੇ ਕਿਹਾ ਕਿ ਸਾਰੀ ਪਾਰਟੀ ਇਕਜੁੱਟ ਹੈ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਇਕਜੁੱਟਤਾ ਨਾਲ ਲੜੇਗੀ। ਸਿੱਧੂ ਵੱਲੋਂ ਪਾਰਟੀ ਪਲੇਟਫਾਰਮ ਦੀ ਜਗ੍ਹਾ ਸੋਸ਼ਲ ਮੀਡੀਆ ‘ਤੇ ਆਲੋਚਨਾ ਕਰਨਾ ਸਹੀ ਨਹੀਂ। ਵੈਦ ਨੇ ਕਾਂਗਰਸੀ ਲੀਡਰਸ਼ਿਪ ਦੇ ਵਿਵਾਦ ਬਾਰੇ ਕਿਹਾ ਕਿ ਇਸ ਨਾਲ ਨੁਕਸਾਨ ਜ਼ਰੂਰ ਹੋਵੇਗਾ ਕਿਉਂਕਿ ਕਿਸੇ ਦੇ ਘਰ ਦੇ ਕਲੇਸ਼ ਦਾ ਫਾਇਦਾ ਗੁਆਂਢੀ ਜ਼ਰੂਰ ਚੁੱਕਦੇ ਹਨ।
ਵੈਦ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਪੰਜਾਬ ਬਿਜਲੀ ਮਾਫ ਕਰਨ ਦੇ ਬਿਆਨ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਕੀ ਖਰੀਦਣ ਲਈ ਆਇਆ ਸੀl
