*ਕੈਪਟਨ ਅਮਰਿੰਦਰ ਸਿੰਘ 2021 ਦੇ ਸਭ ਤੋਂ ਵੱਧ ਤਾਕਤਵਰ ਭਾਰਤੀਆਂ ’ਚ ਸ਼ਾਮਲ, ਇਸ ਕਰਕੇ ਮਿਲਿਆ ਰੈਂਕ*

0
185

ਚੰਡੀਗੜ੍ਹ 29,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਸਾਲ 2021 ਦੇ ਸਭ ਤੋਂ ਵੱਧ ਤਾਕਤਵਰ ਭਾਰਤੀ ਵਿਅਕਤੀਆਂ ਦੀ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਅੱਜ ਜਾਰੀ ਹੋਈ ਇਸ ਸੂਚੀ ਵਿੱਚ ਉਨ੍ਹਾਂ ਦਾ ਰੈਂਕ 15ਵਾਂ ਹੈ ਤੇ ਇਸ ਤੋਂ ਪਹਿਲਾਂ 2019 ਦੀ ਇਸ ਸੂਚੀ ਵਿੱਚ ਵੀ ਉਨ੍ਹਾਂ ਦਾ 15ਵਾਂ ਹੀ ਰੈਂਕ ਸੀ। ਇਹ ਸੂਚੀ ਹਰ ਸਾਲ ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਜਾਰੀ ਕੀਤੀ ਜਾਂਦੀ ਹੈ। ਕੈਪਟਨ ਤੋਂ ਪਹਿਲਾਂ ਹੋਰ ਕਿਸੇ ਪੰਜਾਬੀ ਦਾ ਨਾਂਅ ਨਹੀਂ ਹੈ। ਇੰਝ ਉਨ੍ਹਾਂ ਨੂੰ ਸਾਲ 2021 ਦਾ ਸਭ ਤੋਂ ਵੱਧ ਤਾਕਤਵਰ ਪੰਜਾਬੀ ਵੀ ਮੰਨਿਆ ਜਾ ਸਕਦਾ ਹੈ।

ਅਖ਼ਬਾਰ ਨੇ ਇਸ ਦਾ ਕਾਰਨ ਵੀ ਦਿੱਤਾ ਹੈ ਕਿ ਆਖ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਹੈ। ‘ਇੰਡੀਅਨ ਐਕਸਪ੍ਰੈੱਸ’ ਨੇ ਇਹ ਕਾਰਨ ਦੱਸਦਿਆਂ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਤੇ ਕਿਸਾਨ ਅੰਦੋਲਨ ਵਿੱਚ ਵੀ ਦ੍ਰਿੜ੍ਹਤਾਪੂਰਬਕ ਸਟੈਂਡ ਲਿਆ।

ਦੱਸ ਦੇਈਏ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੇ ਹਨ ਤੇ ਇਸੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ’ਚ ਸੱਤਾਧਾਰੀ ਭਾਜਪਾ ਤੋਂ ਆਪਣਾ ਪੁਰਾਣਾ ਨਾਤਾ ਤੱਕ ਤੋੜ ਲਿਆ ਸੀ। ਅਖ਼ਬਾਰ ਲਿਖਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਆਪਣੀ ਕਾਂਗਰਸ ਪਾਰਟੀ ਦਾ ਅਕਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਵਧਿਆ ਬਣਾਇਆ ਹੈ।

ਅਖ਼ਬਾਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਜੁੜਨ ਲਈ ਟੈਕਨੋਲੋਜੀ ਦੀ ਪੂਰੀ ਵਰਤੋਂ ਕਰਦੇ ਹਨ। ਮਹਾਮਾਰੀ ਵੇਲੇ ਉਹ ਇੰਝ ਹੀ ਲੋਕਾਂ ਨਾਲ ਜੁੜੇ ਰਹੇ ਸਨ। ਉਹ ਕੋਰੋਨਾ ਦੇ ਮੋਹਰੀ ਜੋਧਿਆਂ ਨਾਲ ਗੱਲਬਾਤ ਕਰਦੇ ਰਹਿੰਦੇ ਸਨ।

LEAVE A REPLY

Please enter your comment!
Please enter your name here