
ਚੰਡੀਗੜ੍ਹ 15 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਵਿਡ-19 (Covid-19) ਨਾਲ ਪੌਜ਼ੇਟਿਵ ਆਉਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਮੰਤਰੀਆਂ, ਐਮਐਲਏ ਅਤੇ ਵਿਭਾਗ ਦੇ ਸਕੱਤਰਾਂ ਨੂੰ ਆਪਣੇ ਆਪਣੇ ਕੋਰੋਨਵਾਇਰਸ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਕੋਰੋਨਾਵਾਇਰਸ (Coronavirus)ਟੈਸਟ ਕਰਵਾਇਆ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।ਦੋ ਹੋਰ ਮੰਤਰੀਆਂ, ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਦਾ ਵੀ ਅੱਜ ਸੈਂਪਲ ਲਿਆ ਗਿਆ।ਜਦੋਂ ਕਿ ਕੁਝ ਦਾ ਕੱਲ੍ਹ ਟੈਸਟ ਹੋਇਆ ਸੀ। ਅੱਜ ਦੋ ਕਾਂਗਰਸੀ ਵਿਧਾਇਕ ਵੀ ਜਾਂਚ ਲਈ ਗਏ। ਉਨ੍ਹਾਂ ਦੇ ਨਤੀਜੇ ਅਜੇ ਉਡੀਕੇ ਜਾ ਰਹੇ ਹਨ।
