ਚੰਡੀਗੜ੍ਹ 15,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਕੈਨੇਡਾ ਵਿੱਚ ਸਪਾਊਜ ਓਪਨ ਵਰਕ ਪਰਮਿਟ ਨਾ ਮਿਲਣ ਕਾਰਨ ਚੰਡੀਗੜ੍ਹ ਵਿਖੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਸਪਾਊਜ ਓਪਨ ਵਰਕ ਪਰਮਿਟ ਅਪਲਾਈ ਕੀਤੇ ਹੋਏ ਦੋ ਸਾਲ ਹੋਏ ਗਏ ਹਨ ਪਰ ਕੈਨੇਡਾ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆ ਰਿਹਾ ਹੈ।
ਇਸ ਦੇ ਵਿਰੋਧ ਵਿੱਚ ਅੱਜ ਅਸੀਂ ਕੈਨੇਡਾ ਅੰਬੈਸੀ ਚੰਡੀਗੜ੍ਹ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ। ਲੁਧਿਆਣਾ ਦੇ ਸਿਮਰਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਜਵਾਬ ਨਾ ਆਉਣ ਕਾਰਨ ਜਿੱਥੇ ਅਸੀਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹਾਂ, ਉੱਥੇ ਹੀ ਸਾਨੂੰ ਇਹ ਪ੍ਰੇਸ਼ਾਨੀ ਵੀ ਆ ਰਹੀ ਹੈ ਕਿ ਅਸੀਂ ਆਪਣੇ ਜੀਵਨ ਸਾਥੀ ਤੋਂ ਵੀ ਦੂਰ ਰਹਿਣ ਲਈ ਮਜਬੂਰ ਹਾਂ।
ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਇੰਮੀਰਗ੍ਰੇਸ਼ਨ ਸਾਡੀ ਫਾਈਲ ਨੂੰ ਜਲਦ ਤੋਂ ਜਲਦ ਰਿਵਿਊ ਕਰੇ। ਇਸ ਦੇ ਨਾਲ ਹੀ ਇਨ੍ਹਾਂ ਪੰਜਾਬੀਆਂ ਨੇ ਕੈਨੇਡਾ ਦੇ ਪੰਜਾਬੀ ਐਮਪੀ ਨੂੰ ਵੀ ਇਸ ਮਾਮਲੇ ਵਿੱਚ ਮਦਦ ਕਰਨ ਲਈ ਗੁਹਾਰ ਲਾਈ ਹੈ।