ਕੈਡੀਲਾ ਹੈਲਥਕੇਅਰ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ, ਜਾਨਵਰਾਂ ‘ਤੇ ਕੀਤੀ ਜਾ ਰਹੀ ਜਾਂਚ

0
94

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਫਾਰਮਾਸਿਉਟੀਕਲ ਕੰਪਨੀ ਕੈਡਿਲਾ ਹੈਲਥਕੇਅਰ ਦੇ ਚੇਅਰਮੈਨ ਪੰਕਜ ਪਟੇਲ ਨੇ ਕੋਰੋਨਵਾਇਰਸ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੈਸਟ ਇਸ ਸਮੇਂ ਜਾਨਵਰਾਂ ‘ਤੇ ਹੋ ਰਿਹਾ ਹੈ। ਉਨ੍ਹਾਂ ਨੇ ਅਗਲੀ ਤਿਮਾਹੀ ਵਿੱਚ ਇਸ ਨੂੰ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਨਾਲ ਹੀ ਉਮੀਦ ਕੀਤੀ ਹੈ ਕਿ ਇਸ ‘ਚ ਨਿਸ਼ਚਤ ਰੂਪ ‘ਤੇ ਕਾਮਯਾਬੀ ਮਿਲੇਗੀ।

ਕੈਡੀਲਾ ਗਰੁੱਪ ਮਲੇਰੀਆ ਲਈ ਵੱਡੀ ਪੱਧਰ ‘ਤੇ ਦਵਾਈਆਂ ਵੀ ਤਿਆਰ ਕਰਦਾ । ਚੀਨ ਤੋਂ ਬਾਅਦ ਜਦੋਂ ਮਹਾਮਾਰੀ ਸਾਰੇ ਸੰਸਾਰ ਵਿੱਚ ਫੈਲਣੀ ਸ਼ੁਰੂ ਹੋਈ ਤਾਂ ਉਸਨੇ ਇਸਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ।

ਪੰਕਜ ਪਟੇਲ ਨੇ ਕਿਹਾ, “ਸਾਡੇ ਵੈਕਸੀਨ ‘ਤੇ ਜੋ ਡੈਵਲਪਮੈਂਟ ਚਲ ਰਹੀ ਹੈ ਅਸੀਂ ਉਸ ‘ਚ ਵੈਕਸੀਨ ਦੀ ਸ਼ੁਰੂਆਤੀ ਲੌਟ ਤਿਆਰ ਕੀਤੀ ਹੈ। ਅਸੀਂ ਇਸਨੂੰ ਹੁਣ ਜਾਨਵਰਾਂ ਦੀ ਜਾਂਚ ‘ਚ ਲੱਗਾ ਦਿੱਤਾ ਹੈ। ਅਗਲੇ ਮਹੀਨੇ ਤਕ ਅਸੀਂ ਪਸ਼ੂਆਂ ਦੀ ਜਾਂਚ ਦੇ ਨਤੀਜੇ ਹਾਸਲ ਕਰਾਂਗੇ। ਜੇ ਨਤੀਜਾ ਸਹੀ ਰਹੇ ਤਾਂ ਅਸੀਂ ਕਲੀਨਿਕਲ ਅਜ਼ਮਾਇਸ਼ ‘ਤੇ ਜਾਵਾਂਗੇ। ਸਾਨੂੰ ਉਮੀਦ ਹੈ ਕਿ ਅਗਲੀ ਤਿਮਾਹੀ ‘ਚ ਲਾਂਚ ਕੀਤਾ ਜਾਏਗਾ।”

ਇਸਦੇ ਨਾਲ ਹੀ ਪੰਕਜ ਨੇ ਕਿਹਾ ਕਿ ਜੇ ਜਾਨਵਰਾਂ ‘ਤੇ ਟੈਸਟ ਕਰਨ ਤੋਂ ਬਾਅਦ ਸਫਲਤਾ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਇਸ ਨੂੰ ਮਨੁੱਖਾਂ ‘ਤੇ ਲਾਗੂ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here