ਬੁਢਲਾਡਾ 31 ਅਕਤੂਬਰ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਪਾਮ ਸਟਰੀਟ ਦੇ ਨਿਰਮਾਣ ਲਈ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆਂ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਲੋਕਾ ਤੋਂ ਸਹਿਯੋਗ ਮੰਗੀਆ ਜਾ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਕੈਪਟਨ ਕੇ ਕੇ ਗੋੜ ਚੋਕ ਦੇ ਨਿਰਮਾਣ ਸੰਬੰਧੀ ਜਾਇਜ਼ਾ ਲੈਣ ਪਹੁੰਚੇ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨੇ ਦੱਸਿਆ ਕਿ ਇਸ ਚੋਕ ਨੂੰ ਖੁੱਲ੍ਹਾ, ਸੁੰਦਰ ਅਤੇ ਸਹੂਲਤਾਂ ਲੈਸ ਬਣਾਉਣ ਲਈ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜ਼ੋ ਲੱਖਾਂ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਚੋਕ ਦੇ ਆਲੇ ਦੁਆਲੇ, ਪੰਚਾਇਤੀ, ਸ਼ਾਮਲਾਟ ਜ਼ਮੀਨਾ ਤੇ ਕੀਤੇ ਗਏ ਨਜ਼ਾਇਜ਼ ਕਬਜ਼ਿਆ ਨੂੰ ਹਟਾਉਣ ਲਈ ਵੀ ਪ੍ਰਤੀਕਿਿਰਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਜ਼ਾਇਜ਼ ਕਾਬਜ਼ ਦੁਕਾਨਦਾਰਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਦੁਕਾਨਾਂ ਵਾਲੀ ਜਗ੍ਹਾ ਖਾਲੀ ਕਰਨ ਦੇ ਫਰਮਾਨ ਜਾਰੀ ਕੀਤੇ ਗਏ ਹਨ। ਟ੍ਰੈਫਿਕ ਵਿੱਚ ਵਿਘਨ ਬਣਨ ਵਾਲੀਆਂ ਲਗਭਗ 8 ਦੁਕਾਨਾਂ ਅਤੇ ਆਸ ਪਾਸ ਦੇ ਕੁਝ ਨਜ਼ਾਇਜ਼ ਕਾਬਜਕਾਰਾਂ ਨੂੰ ਚੋਕ ਦੇ ਨਿਰਮਾਣ ਲਈ ਖਾਲੀ ਕਰਨ ਲਈ ਸੂਚੀਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿੱਤੇ ਸਮੇਂ ਅਨੁਸਾਰ ਨਜਾਇਜ਼ ਕਬਜ਼ੇ ਵਾਲੀ ਜਗ੍ਹਾਂ ਖਾਲੀ ਨਹੀਂ ਕੀਤੀ ਗਈ ਤਾਂ ਨਗਰ ਕੋਸਲ ਇਨ੍ਹਾਂ ਨੂੰ ਹਟਾਉਣ ਲਈ ਮਜਬੂਰ ਹੋਵੇਗਾ। ਜ਼ੂਨੀਅਰ ਇੰਜੀਨੀਅਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰੇਲਵੇ ਰੋਡ ਪਾਮ ਸਟਰੀਟ ਦੀ ਯੋਜਨਾ ਦੀ ਡਰਾਇੰਗ ਤਿਆਰ ਕੀਤੀ ਜਾ ਚੁੱਕੀ ਹੈ ਆਉਣ ਵਾਲੇ 10 ਦਿਨਾਂ ਦੇ ਅੰਦਰ ਰੇਲਵੇ ਰੋਡ ਪਾਮ ਸਟਰੀਟ ਤੇ ਖੰਜੂਰ (ਪਾਮ) ਦੇ ਦਰੱਖਤ ਲਗਾਉਣ ਦੀ ਪ੍ਰਕਿਿਰਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਟਰੀਟ ਤੇ ਲੱਗਣ ਵਾਲੇ ਪਾਮ ਦੇ ਦਰੱਖਤ ਸਹਾਰਨਪੁਰ(ਯੂ ਪੀ) ਤੋਂ ਖਰੀਦੇ ਗਏ ਹਨ। ਉਨ੍ਹਾ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ, ਗਲੀਆਂ ਅਤੇ ਮੁਹੱਲਿਆ ਵਿੱਚ ਟ੍ਰੈਫਿਕ ਵਿੱਚ ਵਿਘਨ ਬਣਨ ਵਾਲੇ ਰਾਸਤੇ, ਚਬੂਤਰੇ ਵੀ ਹਟਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਮੋਕੇ ਤੇ ਉਨ੍ਹਾਂ ਨਾਲ ਕੋਸਲ ਅਧਿਕਾਰੀ ਧੀਰਜ ਕੁਮਾਰ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।