
ਬੁਢਲਾਡਾ 07,ਫਰਵਰੀ (ਸਾਰਾ ਯਹਾ /ਅਮਨ ਮਹਿਤਾ) : ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਕੇਵਲ ਗਰਗ ਦੇ ਚੋਣ ਪ੍ਰਚਾਰ ਦੀ ਕਮਾਂਡ ਵਾਰਡ ਦੇ ਬੁੱਧੀਜੀਵੀ ਅਤੇ ਬਜੁਰਗ ਵੱਲੋਂ ਸੰਭਾਲਣ ਤੋਂ ਬਾਅਦ ਗਰਗ ਦੇ ਹੱਕ ਵਿੱਚ ਲਹਿਰ ਫੇੈਲ ਗਈ ਹੈ। ਹਰ ਬੱਚੇ ਅਤੇ ਬੁੱਢੇ ਦੀ ਜੁਬਾਨ ਤੇ ਦਾਦਾ ਦਾਦੀ ਦਾ ਹੌਕਾ ਸਾਡੀ ਵੋਟ ਚੋਣ ਨਿਸ਼ਾਨ ਚਾਬੀ ਦੇ ਹੱਕ ਵਿੱਚ ਪਾਉਣ ਲਈ ਦਿੱਤੇ ਪਰਿਵਾਰਕ ਫੈਸਲੇ ਨੇ ਵਾਰਡ ਵਿੱਚ ਚੋਣ ਦੰਗਲ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਕੇਵਲ ਗਰਗ ਨੇ ਲੋਕਾਂ ਤੋਂ ਵਾਰਡ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੋਟ ਮੰਗੀ। ਇਸ ਮੌਕੇ ਤੇ ਵਾਰਡ ਦੇ ਹਰ ਗਲੀ ਮੁਹੱਲੇ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
