*ਕੇਜਰੀਵਾਲ ਵੱਲੋਂ ਭ੍ਰਿਸ਼ਟ ਤੇ ਅਪਰਾਧੀ ਨੇਤਾਵਾਂ ਲਈ ਐਂਟਰੀ ਬੰਦ, ਬੋਲੇ, ਪੰਜਾਬ ‘ਚ ਕੁਝ ਮਹੀਨਿਆਂ ਬਾਅਦ ‘ਆਪ’ ਸਰਕਾਰ ਬਣ ਰਹੀ*

0
22

ਚੰਡੀਗੜ੍ਹ  13,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਕੁਝ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਸ ਲਈ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਆਮ ਆਦਮੀ ਪਾਰਟੀ ਨੇ ਸ਼ਾਮਲ ਹੋਣ ਲਈ ਆ ਰਹੇ ਹਨ ਪਰ ਅਸੀਂ ਕਿਸੇ ਵੀ ਹਾਲਤ ਵਿੱਚ ਭ੍ਰਿਸ਼ਟ ਤੇ ਅਪਰਾਧੀ ਨੇਤਾ ਨੂੰ ਨਹੀਂ ਲਵਾਂਗੇ। ਪੰਜਾਬ ਦਾ ਸਾਫ ਸੁਥਰੀ ਇਮਾਨਦਾਰ ਸਰਕਾਰ ਦੇਵਾਂਗਾ।

ਇਸ ਤੋਂ ਪਹਿਲਾਂ ‘ਆਪ’ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਚਾਰ ਵੱਡੇ ਮੰਤਰੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਚਾਰ ਮੰਤਰੀਆਂ ‘ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਗੰਭੀਰ ਇਲਜ਼ਾਮ ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਰਾਘਵ ਚੱਢਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਰਾਘਵ ਚੱਢਾ ਦੇ ਇਸ ਦਾਅਵੇ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਕਿ ਆਖਰ ਉਹ ਕਿਹੜੇ ਮੰਤਰੀ ਹਨ ਜੋ ਕਾਂਗਰਸ ਅੰਦਰ ਖੁਸ਼ ਨਹੀਂ ਹਨ।

ਉਧਰ, ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਟਵੀਟ ਕਰਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਜਾਣ ਵਾਲੀ ਹੈ। ਸਿਰਫ਼ ਇੱਕ ਮਹੀਨਾ ਬਾਕੀ ਹੈ। ਇਸੇ ਲਈ ਇਨ੍ਹਾਂ ਦੇ ਕਈ ਵੱਡੇ ਲੀਡਰ ਜੰਮ ਕੇ ਪੰਜਾਬ ਨੂੰ ਲੁੱਟ ਰਹੇ ਹਨ। ਅਸੀਂ ਆਪਣੀ ਪਾਰਟੀ ਵਿੱਚ ਕਿਸੇ ਵੀ ਬੇਈਮਾਨ ਆਗੂ ਨੂੰ ਸ਼ਾਮਲ ਨਹੀਂ ਕਰਾਂਗੇ।

LEAVE A REPLY

Please enter your comment!
Please enter your name here