28,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ। ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਫਿਲੌਰ ‘ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ। ਇੱਕ ਪਾਸੇ ਨਸ਼ਾ ਤਸਕਰੀ ਤੇ ਰੇਤ ਦੀ ਨਜਾਇਜ਼ ਮਾਈਨਿੰਗ ਦੇ ਇਲਜ਼ਾਮ ਲੱਗੇ ਲੋਕ ਹਨ ਤੇ ਇੱਕ ਪਾਸੇ ਅਜਿਹਾ ਵਿਅਕਤੀ (ਭਗਵੰਤ ਮਾਨ) ਹੈ ਜਿਸ ਨੇ ਅੱਜ ਤੱਕ ਕਿਸੇ ਤੋਂ 25 ਪੈਸੇ ਵੀ ਨਹੀਂ ਲਏ। ਕੇਜਰੀਵਾਲ ਨੇ ਕਿਹਾ, ‘ਜੇਕਰ ਤੁਸੀਂ ਇਸ ਵਾਰ ਵੋਟ ਪਾਉਣ ਜਾਂਦੇ ਹੋ ਤਾਂ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਆਪਣੇ ਨਾਲ ਰੱਖੋ ਅਤੇ ਸੋਚੋ ਕਿ ਜੇਕਰ ਉਹ ਉੱਥੇ ਹੁੰਦੇ ਤਾਂ ਕਿਸ ਨੂੰ ਵੋਟ ਦਿੰਦੇ?
ਕੀ ਅੰਬੇਡਕਰ ਨਸ਼ਾ ਚੋਰਾਂ ਜਾਂ ਰੇਤ ਚੋਰਾਂ ਨੂੰ ਜਾਂ ਇਮਾਨਦਾਰ ਭਗਵੰਤ ਮਾਨ ਨੂੰ ਵੋਟ ਪਾਉਣਗੇ?’
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਵੋਟ ਉਸ ਨੂੰ ਪਾਓ ਜਿਸ ਨੂੰ ਅੰਬੇਡਕਰ ਨੇ ਵੋਟ ਦਿੱਤੀ ਹੋਵੇਗੀ। ਪੰਜ ਸਾਲ ਕੇਜਰੀਵਾਲ ਤੇ ਮਾਨ ਦੀ ਜੋੜੀ ਨੂੰ ਵੋਟ ਪਾਉ ਤੇ ਦੇਖੋ ਖੁਸ਼ਹਾਲ ਪੰਜਾਬ ਬਣਾਵੇਗਾ।
ਕੇਜਰੀਵਾਲ ਨੇ ਕਿਹਾ- ਸੀਐਮ ਚੰਨੀ ਨੇ ਕਮਾਲ ਕਰ ਦਿੱਤਾ
ਆਪਣੇ ਸੰਬੋਧਨ ਦੌਰਾਨ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ 111 ਦਿਨਾਂ ਵਿੱਚ ਕਮਾਲ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਬੱਦਲ ਹਨ ਤੇ ਇੱਕ ਪਾਸੇ ਚੰਨੀ ਅਤੇ ਇੱਕ ਪਾਸੇ ਭਗਵੰਤ ਮਾਨ।
ਭਗਵੰਤ ਮਾਨ ਅਜੇ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਸੱਤ ਸਾਲ ਸਾਂਸਦ ਰਹਿਣ ਤੋਂ ਬਾਅਦ ਵੀ ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਨਸ਼ਾ ਅਤੇ ਰੇਤਾ ਵੇਚਣ ਦੇ ਦੋਸ਼ ਲਗਾਉਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਇਮਾਨਦਾਰ ਲੋਕ ਹਨ। ਚੰਨੀ ‘ਤੇ ਰੇਤ ਚੋਰੀ ਕਰਨ ਦਾ ਦੋਸ਼ ਹੈ। ਛਾਪੇਮਾਰੀ ਦੌਰਾਨ ਘਰੋਂ ਨੋਟਾਂ ਦਾ ਜ਼ਖੀਰਾ ਮਿਲਿਆ ਸੀ। ਚੰਨੀ ਨੇ 111 ਦਿਨਾਂ ‘ਚ ਕਮਾਲ ਕਰ ਦਿੱਤੀ।