21 ਜੁਲਾਈ(ਸਾਰਾ ਯਹਾਂ/ਬਿਊਰੋ ਨਿਊਜ਼)ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਡੂੰਘੀ ਸਾਜ਼ਿਸ਼ ਰਚ ਰਹੀ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਡੂੰਘੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਗੜਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਕੇਂਦਰ ਸਰਕਾਰ, ਭਾਜਪਾ ਤੇ ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਦੀ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਹੈ।”
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ LG ਵਿਨੈ ਸਕਸੈਨਾ ਵੱਲੋਂ ਦਿੱਲੀ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ‘ਤੇ ‘ਆਪ’ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਇਹ ਕੀ ਮਜ਼ਾਕ ਹੋ ਰਿਹਾ ਹੈ? ਕੀ ਕੋਈ ਵਿਅਕਤੀ ਖੁਦ ਹੀ ਰਾਤ ਨੂੰ ਆਪਣੀ ਸ਼ੂਗਰ ਘੱਟ ਕਰੇਗਾ, ਜੋ ਬਹੁਤ ਖਤਰਨਾਕ ਹੈ। LG ਸਾਹਿਬ, ਜੇਕਰ ਤੁਹਾਨੂੰ CM ਦੀ ਬੀਮਾਰੀ ਬਾਰੇ ਨਹੀਂ ਪਤਾ ਤਾਂ ਤੁਹਾਨੂੰ ਅਜਿਹੀ ਚਿੱਠੀ ਨਹੀਂ ਲਿਖਣੀ ਚਾਹੀਦੀ। ਰੱਬ ਨਾ ਕਰੇ ਕਿ ਕਦੇ ਤੁਹਾਡੇ ਉਪਰ ਵੀ ਅਜਿਹਾ ਸਮਾਂ ਆਵੇ।
‘ਭਾਜਪਾ ਤੇ LG ਦੇ ਰਹੇ ਗਲਤ ਬਿਆਨ’
ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕਦੇ LG ਤੇ ਭਾਜਪਾ ਵਾਲੇ ਕਹਿੰਦੇ ਹਨ ਕਿ ਅਰਵਿੰਦ ਕੇਜਰੀਵਾਲ ਖਾਣਾ ਨਹੀਂ ਖਾ ਰਿਹਾ। ਉਹ ਭੁੱਖਾ ਰਹਿ ਕੇ ਆਪਣਾ ਸ਼ੂਗਰ ਲੈਵਲ ਘਟਾ ਰਿਹਾ ਹੈ। ਕਈ ਵਾਰ ਕਿਹਾ ਜਾਂਦਾ ਹੈ ਕਿ ਸੀਐਮ ਜਾਣਬੁੱਝ ਕੇ ਮਠਿਆਈਆਂ ਖਾ ਕੇ ਆਪਣਾ ਸ਼ੂਗਰ ਲੈਵਲ ਵਧਾ ਰਹੇ ਹਨ।
‘ਜੇਲ੍ਹ ‘ਚ ਮੁੱਖ ਮੰਤਰੀ ਨਾਲ ਕੁਝ ਵੀ ਹੋ ਸਕਦਾ’
ਸੰਜੇ ਸਿੰਘ ਨੇ ਇਹ ਵੀ ਕਿਹਾ, “ਕਿਵੇਂ ਭਾਜਪਾ, ਦੇਸ਼ ਦੀ ਸਰਕਾਰ ਤੇ ਦਿੱਲੀ ਦੇ ਐਲਜੀ ਮਿਲ ਕੇ ਕੇਜਰੀਵਾਲ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਕਿਵੇਂ ਉਨ੍ਹਾਂ ਨੂੰ ਜੇਲ੍ਹ ‘ਚ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।”
ਜੇਲ੍ਹ ਸੁਪਰਡੈਂਟ ਦੀ ਮੈਡੀਕਲ ਰਿਪੋਰਟ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਜੇਲ੍ਹ ‘ਚ ਕਿਸੇ ਵੀ ਸਮੇਂ ਮੁੱਖ ਮੰਤਰੀ ਕੇਜਰੀਵਾਲ ਨਾਲ ਕੁਝ ਅਣਸੁਖਾਵਾਂ ਵਾਪਰ ਸਕਦਾ ਹੈ। ਦਿੱਲੀ ਦੇ LG ਤੇ ਭਾਜਪਾ ਜਿਸ ਤਰ੍ਹਾਂ ਕੇਂਦਰ ਸਰਕਾਰ ਨਾਲ ਮਿਲ ਕੇ ਸਾਜ਼ਿਸ਼ ਰਚ ਰਹੇ ਹਨ, ਉਸ ਨਾਲ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸ਼ੰਕੇ ਹੋਰ ਵੀ ਪੱਕੇ ਹੋ ਗਏ ਹਨ।
ਕੀ ਜੇਲ੍ਹ ਸੁਪਰਡੈਂਟ ਦੀ ਰਿਪੋਰਟ ‘ਚ?
ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਬਾਰੇ ਐਲਜੀ ਨੂੰ ਕਿਹਾ ਸੀ ਕਿ ਉਹ ਜਾਣਬੁੱਝ ਕੇ ਘੱਟ ਕੈਲੋਰੀ ਖਾ ਰਹੇ ਹਨ। ਜੇਲ੍ਹ ਸੁਪਰਡੈਂਟ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦੱਸਿਆ ਸੀ ਕਿ ਨਿਗਰਾਨੀ ਚਾਰਟ ਵਿੱਚ ਦਿਖਾਇਆ ਗਿਆ ਹੈ ਕਿ 6 ਜੂਨ, 2024 ਤੋਂ 13 ਜੁਲਾਈ, 2024 ਤੱਕ, ਮੁੱਖ ਮੰਤਰੀ ਨੇ ਦਿਨ ਵਿੱਚ ਤਿੰਨੇ ਭੋਜਨ ਲਈ ਪੂਰੀ ਤਜਵੀਜ਼ਸ਼ੁਦਾ ਖੁਰਾਕ ਨਹੀਂ ਖਾਧੀ ਸੀ।
ਉਨ੍ਹਾਂ ਦੇ ਵਜ਼ਨ ਬਾਰੇ ‘ਚ ਰਿਪੋਰਟ ‘ਚ ਦੱਸਿਆ ਗਿਆ ਹੈ ਕਿ 2 ਜੂਨ 2024 ਨੂੰ ਮੁੱਖ ਮੰਤਰੀ ਦਾ ਭਾਰ 63.5 ਕਿਲੋਗ੍ਰਾਮ ਸੀ, ਜੋ ਹੁਣ 61.5 ਕਿਲੋਗ੍ਰਾਮ ਹੋ ਗਿਆ ਹੈ। ਅਜਿਹਾ ਘੱਟ ਕੈਲੋਰੀ ਲੈਣ ਕਾਰਨ ਹੋਇਆ ਹੈ। 18 ਜੂਨ 2024 ਨੂੰ ਨਾ ਤਾਂ ਉਨ੍ਹਾਂ ਨੂੰ ਇਨਸੁਲਿਨ ਦਿੱਤੀ ਗਈ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਤਤਕਾਲ ਰਿਪੋਰਟ ਵਿੱਚ ਦਰਜ ਕੀਤਾ। ਜ਼ਿਆਦਾਤਰ ਦਿਨਾਂ ਵਿੱਚ, ਗਲੂਕੋਮੀਟਰ ਟੈਸਟ ਰੀਡਿੰਗ ਤੇ CGMS ਰੀਡਿੰਗ ਵਿੱਚ ਅੰਤਰ ਹੁੰਦਾ ਹੈ। ਗਲੂਕੋਮੀਟਰ ਟੈਸਟ ਰੀਡਿੰਗਾਂ ਤੇ CGMS ਰੀਡਿੰਗਾਂ ਵਿਚਕਾਰ ਅੰਤਰਾਂ ਦੀ ਡਾਕਟਰੀ ਅਧਿਕਾਰੀਆਂ ਦੁਆਰਾ ਜਾਂਚ ਕੀਤੇ ਜਾਣ ਦੀ ਲੋੜ ਹੈ।