ਨਵੀਂ ਦਿੱਲੀ 12,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਭਾਜਪਾ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰੀਂ ਸਿਰ ਝੁਕਾ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਇੱਕ ਬਿਆਨ ਵਿੱਚ ਮਨਜਿੰਦਰ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਵੱਡਾ ਮਾਣ ਅਤੇ ਆਪਣੇ ਸਿਰ ਦਾ ਤਾਜ ਸਜਾਇਆ ਹੈ।
ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪੱਗ ਬੰਨ੍ਹਦਾ ਸੀ, ਉਨ੍ਹਾਂ ਨੂੰ ਆਪਣਾ ਆਦਰਸ਼ ਕਹਿੰਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਖਟਕੜ ਕਲਾਂ ਵਿੱਚ ਸਹੁੰ ਚੁੱਕਾਂਗਾ, ਉਸ ਨੇ ਆਪਣੀ ਪੱਗ ਕੇਜਰੀਵਾਲ ਦੇ ਪੈਰਾਂ ਵਿੱਚ ਰੱਖ ਦਿੱਤੀ। ਸਿਰਸਾ ਨੇ ਅੱਗੇ ਕਿਹਾ ਕਿ ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਵੀ ਅਜਿਹਾ ਹੀ ਕੀਤਾ। ਜਦੋਂ ਉਨ੍ਹਾਂ ਨੇ ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਪੈਰਾਂ ਵਿੱਚ ਪੱਗ ਰੱਖੀ ਸੀ, ਲੋਕਾਂ ਨੇ ਅਜੇ ਤੱਰ ਉਨ੍ਹਾਂ ਨੂੰ ਮੁਆਫ ਨਹੀਂ ਕੀਤਾ ਹੈ।
ਇਨ੍ਹਾਂ ਹੀ ਨਹੀਂ ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਪੰਜਾਬੀਆਂ ਅਤੇ ਪੰਜਾਬੀਆਂ ਨੂੰ ਇਹ ਸੁਨੇਹਾ ਦੇ ਰਿਹਾ ਹੈ ਕਿ ਪੰਜਾਬੀਅਤ ਅਤੇ ਸਿੱਖੀ ਕੇਜਰੀਵਾਲ ਦੇ ਪੈਰੀਂ ਪੈ ਗਈ ਹੈ। ਕੇਜਰੀਵਾਲ ਵੀ ਇਸ ਤਰ੍ਹਾਂ ਪੈਰ ਝੁਕਾ ਰਿਹਾ ਸੀ ਜਿਵੇਂ ਵੀਡੀਓ ਦੀ ਟ੍ਰੇਨਿੰਗ ਦਾ ਇੰਤਜ਼ਾਰ ਕਰ ਰਿਹਾ ਹੋਵੇ। ਅਜਿਹੀ ਸਿਖਲਾਈ ਸੀ ਕਿ ਮਾਨ ਪੈਰੀਂ ਪੈਣਗੇ ਅਤੇ ਸੁਨੇਹਾ ਦੇਣਗੇ ਕਿ ਦੇਖੋ, ਪੰਜਾਬ ਮੇਰੇ ਪੈਰਾਂ ‘ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਅਜਿਹਾ ਕੋਈ ਭਰਮ ਪੈਦਾ ਨਹੀਂ ਕਰਨਾ ਚਾਹੀਦਾ। ਭਗਵੰਤ ਮਾਨ ਭਾਵੇਂ ਪੈਰੀਂ ਪੈ ਜਾਵੇ ਪਰ ਪੰਜਾਬ ਕਦੇ ਨਹੀਂ ਡਿੱਗੇਗਾ ਤੇ ਨਾਹ ਕਦੇ ਪੰਜਾਬੀਅਤ ਡਿੱਗੀ ਹੈ। ਸਾਡਾ ਸਿਰ ਹਮੇਸ਼ਾ ਉੱਚਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬੀਆਂ ਨੇ ਉਸ ਨੂੰ ਆਪਣੇ ਦਿਲ ਵਿਚ ਵਸਾਇਆ, ਉਹ ਉਨੀ ਜਲਦੀ ਹੀ ਉਸ ਨੂੰ ਚੁੱਕ ਕੇ ਬਾਹਰ ਵੀ ਸੁੱਟ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਜਲਦੀ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਵੀ ਜਵਾਬ ਦੇਣਗੇ।