*ਕੇਜਰੀਵਾਲ ਦਾ ਵੱਡਾ ਦਾਅਵਾ, ਚਰਨਜੀਤ ਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ, ਵਿਧਾਇਕ ਨਾ ਬਣੇ ਤਾਂ ਸੀਐਮ ਕਿਵੇਂ ਬਣਨਗੇ?*

0
23

ਅੰਮ੍ਰਿਤਸਰ 13,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਰਵੇ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਉਹ ਭਦੌੜ ਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਹਾਰ ਰਹੇ ਹਨ। ਚਮਕੌਰ ਸਾਹਿਬ ‘ਚ ਆਪ 52 ਫੀਸਦੀ ਹੈ ਤੇ ਭਦੌੜ ‘ਚ 48 ਫੀਸਦੀ ਆਪ ਹੈ। ਜਦ ਉਹ ਵਿਧਾਇਕ ਹੀ ਨਹੀਂ ਬਣਨਗੇ ਤਾਂ ਸੀਐਮ ਨਹੀਂ ਬਣਨਗੇ। 

ਅੱਜ ਅਰਵਿੰਦ ਕੇਜਰੀਵਾਲ ਤੇ ਪੰਜਾਬ ਇਕਾਲੀ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਉੱਪਰ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਪੰਜਾਬ ਕੀ ਚਲਾਏਗੀ ਜੋ ਖੁਦ ਇਕੱਠਾ ਹੋ ਕੇ ਨਹੀਂ ਚੱਲ ਸਕਦੀ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸਰਕਸ ਬਣ ਗਈ ਹੈ। ਕਾਂਗਰਸ ਦੇ ਲੀਡਰਆਂ ਵਿਚਾਲੇ ਆਪਸੀ ਲੜਾਈਆਂ ਹੋ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਕਹਿ ਰਹੇ ਹਨ ਕਿ ਮੈਨੂੰ ਮਨਪ੍ਰੀਤ ਬਾਦਲ ਹਰਾ ਰਹੇ ਹਨ। ਮਹਾਰਾਣੀ ਪ੍ਰਨੀਤ ਕੌਰ ਕੈਪਟਨ ਅਮਰਿੰਦਰ ਲਈ ਪ੍ਰਚਾਰ ਕਰ ਰਹੇ ਹਨ। ਰਾਣਾ ਗੁਰਜੀਤ ਦਾ ਲੜਕਾ ਤੇ ਚੰਨੀ ਦਾ ਭਰਾ ਵੀ ਕਾਂਗਰਸੀਆਂ ਨੂੰ ਹਰਾ ਰਹੇ ਹਨ। ਇਸ ਲਈ ਜਿਹੜੇ ਖੁਦ ਇਕੱਠੇ ਨਹੀਂ ਰਹਿ ਸਕਦੇ, ਉਹ ਪੰਜਾਬ ਕਿਵੇਂ ਚਲਾਉਣਗੇ।


ਭਗਵੰਤ ਮਾਨ ਨੇ ਕਿਹਾ ਕਿ ਦੂਜੇ ਪਾਸੇ ਆਪ ਇਕਜੁਟਤਾ ਨਾਲ ਪ੍ਰਚਾਰ ਕਰ ਰਹੇ ਹੈ। ਅਸੀ ਕਿਸੇ ਦੇ ਖਿਲਾਫ ਨਿੱਜੀ ਤੌਰ ‘ਤੇ ਨਹੀਂ ਬੋਲ ਰਹੇ। ਅਸੀਂ ਸਿੱਖਿਆ, ਸਿਹਤ, ਰੁਜਗਾਰ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਗਲੇ ਪੰਜ ਦਿਨ ਪੰਜਾਬ ‘ਚ ਚੋਣ ਪ੍ਰਚਾਰ ਕਰਨਗੇ ਜਦੋਂਕਿ ਕਾਂਗਰਸ ਦਾ ਕੋਈ ਸਟਾਰ ਪ੍ਰਚਾਰਕ ਨਹੀਂ ਹੈ। ਸਿੱਧੂ ਆਪਣੇ ਹਲਕੇ ‘ਚ ਫਸੇ ਹੋਏ ਹਨ। ਜਾਖੜ ਸਿਆਸਤ ਛੱਡ ਗਏ ਹਨ।

LEAVE A REPLY

Please enter your comment!
Please enter your name here