19,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੀਤੇ ਦਿਨ ਪੰਜਾਬ ਵਿੱਚ ਛਾਪਿਆਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੀਬ 8 ਕਰੋੜ ਰੁਪਏ ਸਣੇ ਕੁੱਲ 10 ਕਰੋੜ ਦੀ ਨਕਦੀ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ, ਜਿਸ ਪਿੱਛੋਂ ਵਿਰੋਧੀ ਧਿਰਾਂ ਵੱਲੋਂ ਚੰਨੀ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਕਰਕੇ ਆਖਿਆ ਹੈ ਕਿ ‘ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ।’ ਉਨ੍ਹਾਂ ਨੇ ਨਿਊਜ਼ ਏਜੰਸੀ ਏਐਨਆਈ ਦਾ ਈਡੀ ਛਾਪਿਆ ਨਾਲ ਸਬੰਧਤ ਟਵੀਟ ਸਾਂਝਾ ਕਰਦੇ ਹੋਏ ਇਹ ਦੋਸ਼ ਲਾਏ ਹਨ। ਜਿਸ ਵਿਚ ਈਡੀ ਵੱਲੋਂ ਬਰਾਮਦ ਕੀਤੀ ਰਕਮ ਦੀ ਫੋਟੋ ਤੇ ਕਾਰਵਾਈ ਬਾਰੇ ਜਾਣਕਾਰੀ ਹੈ।ਉਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਈਡੀ ਰਾਹੀਂ ਮੇਰੇ ਭਾਣਜੇ ਉਤੇ ਕਾਰਵਾਈ ਆਸਰੇ ਮੈਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਸੀ, ਪਰ ਸਫਲਤਾ ਨਹੀਂ ਮਿਲੀ।
ਉਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਈਡੀ ਰਾਹੀਂ ਮੇਰੇ ਭਾਣਜੇ ਉਤੇ ਕਾਰਵਾਈ ਆਸਰੇ ਮੈਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਸੀ, ਪਰ ਸਫਲਤਾ ਨਹੀਂ ਮਿਲੀ।
ਉਨ੍ਹਾਂ 2018 ਦੀ ਇਕ ਐਫਆਈਆਰ ਵਿਖਾਉਂਦੇ ਹੋਏ ਆਖਿਆ ਹੈ ਕਿ ਇਸ ਵਿਚ ਉਨ੍ਹਾਂ ਦੇ ਭਾਣਜੇ ਦਾ ਨਾਮ ਹੀ ਨਹੀਂ ਹੈ, ਉਸ ਦੇ ਇਕ ਦੋਸਤ ਦੇ ਨਾਲ ਨਾਮ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਮੇਰੇ ਖਿਲਾਫ ਸਾਜ਼ਿਸ਼ ਸੀ। ਸਾਰੀ ਰਾਤ ਇਸ ਸਬੰਧੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ।
ਅਦਾਲਤ ਸਾਰੀ ਰਾਤ ਖੁੱਲੀ ਰੱਖੀ ਗਈ, ਤਾਂ ਜੋ ਮੈਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾ ਸਕੇ। ਪਰ ਜਦ ਕੋਈ ਸਬੂਤ ਨਾ ਮਿਲੇ ਤਾਂ ਜਾਂਦੇ-ਜਾਂਦੇ ਆਖ ਗਏ ਕਿ ‘ਪ੍ਰਧਾਨ ਮੰਤਰੀ ਦੀ ਫੇਰੀ ਯਾਦ ਰੱਖਣਾ, ਚੋਣਾਂ ਨਹੀਂ ਲੜਨ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਉਤੇ ਮੇਰਾ ਨਾਮ ਲਈ ਲੈਣ ਦਬਾਅ ਬਣਾਇਆ ਗਿਆ। ਜਦੋਂ ਕੋਈ ਗੱਲ਼ ਨਾ ਬਣੀ ਤਾਂ ਰਾਤ ਨੂੰ ਅਦਾਲਤ ਬੰਦ ਕਰ ਦਿੱਤੀ। ਇਹ ਸਭ ਸਾਜਿਸ਼ ਹੈ। ਇਹ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੇ ਹਨ।