*ਕੇਜਰੀਵਾਲ ਤੇ ਭਗਵੰਤ ਮਾਨ ਦੀ ’ਹਊਮੈ’ ਕਰਕੇ ਪੰਜਾਬ ਦਾ ਨੁਕਸਾਨ, ਕੇਂਦਰ ਨੇ ਰੋਕੀ 933 ਕਰੋੜ ਦੀ ਗ੍ਰਾਂਟ: ਮਜੀਠੀਆ*

0
34

15 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ’ਹਊਮੈ’ ਪੰਜਾਬ ਨੂੰ ਬਹੁਤ ਮਹਿੰਗੀ ਪਈ ਹੈ। ਕੇਂਦਰ ਸਰਕਾਰ ਨੇ ਸਿਹਤ ਵਿਭਾਗ ਵੱਲੋਂ ਇਸ ਨਾਲ ਹਸਤਾਖ਼ਰ ਕੀਤੇ ਐਮਓਯੂ ਯਾਨੀ ਲਿਖਤੀ ਸਮਝੌਤੇ ਦੀ ਉਲੰਘਣਾ ਕਾਰਨ 933 ਕਰੋੜ ਰੁਪਏ ਦੀ ਗ੍ਰਾਂਟ ਰੋਕ ਲਈ ਹੈ।
 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉਪਰ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ’ਹਊਮੈ’ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਹੈ। ਇਸੇ ਕਾਰਨ ਹੀ ਕੇਂਦਰ ਸਰਕਾਰ ਨੇ ਪੰਜਾਬ ਦੀ 933 ਕਰੋੜ ਰੁਪਏ ਦੀ ਗ੍ਰਾਂਟ ਰੋਕੀ ਹੈ।

ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ’ਹਊਮੈ’ ਪੰਜਾਬ ਨੂੰ ਬਹੁਤ ਮਹਿੰਗੀ ਪਈ ਹੈ। ਕੇਂਦਰ ਸਰਕਾਰ ਨੇ ਸਿਹਤ ਵਿਭਾਗ ਵੱਲੋਂ ਇਸ ਨਾਲ ਹਸਤਾਖ਼ਰ ਕੀਤੇ ਐਮਓਯੂ ਯਾਨੀ ਲਿਖਤੀ ਸਮਝੌਤੇ ਦੀ ਉਲੰਘਣਾ ਕਾਰਨ 933 ਕਰੋੜ ਰੁਪਏ ਦੀ ਗ੍ਰਾਂਟ ਰੋਕ ਲਈ ਹੈ।

ਮਜੀਠੀਆ ਨੇ ਅੱਗੇ ਲਿਖਿਆ ਕਿ ਇੱਥੇ ਹੀ ਬੱਸ ਨਹੀਂ ਬਲਕਿ ਪੰਜ ਪਿਆਰਿਆਂ ਦੇ ਨਾਂ ’ਤੇ ਸਥਿਤ ਸਿਹਤ ਕੇਂਦਰਾਂ ਦਾ ਨਾਂ ਵੀ ਬਦਲ ਕੇ ਭਗਵੰਤ ਮਾਨ ਦੇ ਨਾਂ ’ਤੇ ਰੱਖ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੇਂਦਰ ਸਰਕਾਰ ਨੇ ਵਿਸਥਾਰ ਨਾਲ ਸਾਰੇ ਹਾਲਾਤ ਸਮਝਾਏ ਪਰ ਹਾਈ ਕਮਾਂਡ ਤੋਂ ਡਰਦਿਆਂ ਉਨ੍ਹਾਂ ਚੁੱਪ ਵੱਟੀ, ਅਸਲ ਨੁਕਸਾਨ ਕਿਸਦਾ, ਪੰਜਾਬੀਆਂ ਦਾ।
ਭਗਵੰਤ ਮਾਨ ਜੀ ਕੁਝ ਤਾਂ ਸ਼ਰਮ ਕਰੋ
ਕਿਉਂ ਪੰਜਾਬ ਦਾ ਬੇੜਾ ਗਰਕ ਕਰਨ ’ਤੇ ਲੱਗੇ
ਪੰਜਾਬੀਆਂ ਦੇ ਹਰ ਸਵਾਲ ਦਾ ਜਵਾਬ ਦੇਣਾ ਪੈਣਾ ਅੱਜ ਨਹੀਂ ਤਾਂ ਕੱਲ੍ਹ।

LEAVE A REPLY

Please enter your comment!
Please enter your name here