
ਮਾਨਸਾ, 13 ਫਰਬਰੀ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਰਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਜੀ ਦੀ ਸਰਪ੍ਰਸਤੀ ਵਿੱਚ ਕ੍ਰਿਸ਼ਚੀਅਨ ਪਾਸਟਰ ਵੈੱਲਫੇਅਰ ਸੁਸਾਇਟੀ ਅਤੇ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਪੰਜਾਬ ਸਲਾਹਕਾਰ ਪਾ.ਸ਼ਿੰਗਾਰਾ ਭੱਟੀ ਦੀ ਪ੍ਰਧਾਨਗੀ ਹੇਠ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਬਾਹਰ ਧਰਨਾ ਲਾਇਆ ਗਿਆ। ਹੱਥਾਂ ਵਿੱਚ ਮਸੀਹੀ ਮੰਗਾਂ ਵਾਲੀਆ ਤਖ਼ਤੀਆਂ ਫੜੀ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਪੱਖਪਾਤ ਦੇ ਅਤੇ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਕਿਹਾ ਕਿ ਕਿ ਅੱਜ ਦੇ ਧਰਨੇ ਵਿੱਚ ਉਠਾਈਆ ਮੰਗਾਂ ਕੋਈ ਨਵੀਆ ਨਹੀਂ ਬਲਕਿ ਪਹਿਲਾਂ ਤੋਂ ਹੀ ਉਠਾਈਆ ਜਾ ਰਹੀਆਂ ਨੇ ਫਰਕ਼ ਇੰਨਾ ਹੀ ਹੈ ਕਿ ਸਰਕਾਰਾਂ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੀਆਂ ਨੇ। ਲਾਰੈਂਸ ਚੌਧਰੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ 2023-24 ਦੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਮਜ਼ਦੂਰ, ਕਿਸਾਨ, ਛੋਟੇ ਵਪਾਰੀਆਂ ਅਤੇ ਘਟਗਿਣਤੀਆਂ ਵਿਰੋਧ ਵਿੱਚ ਦਸਿਆ। ਉਹਨਾ ਕਿਹਾ ਕਿ ਇਸ ਵਾਰ ਦੇ ਬਜਟ ਵਿੱਚ ਰੱਖੀ ਰਾਸ਼ੀ 2012-13 ਦੇ ਬਜਟ ਦੇ ਬਰਾਬਰ ਹੈ। ਜਦ ਕਿ ਪਿਛਲੇ ਬਜਟ ਨਾਲੋ 38% ਘੱਟ ਅਰਥਾਤ 1000 ਕਰੋੜ ਰੁਪਏ ਘੱਟ ਹੈ ਜੋ ਕਿ ਕੁੱਲ ਬਜਟ ਦਾ 0.12% ਬਣਦਾ ਹੈ।35 ਕਰੋੜ ਘਟਗਿਣਤੀਆ ਦੀ ਅਬਾਦੀ ਦੇ ਆਰਥਿਕ ਸਮਾਜਿਕ ਅਤੇ ਸਿਖਿਆਕ ਵਿਕਾਸ ਲਈ ਕੁੱਝ ਵੀ ਨਹੀਂ। ਅੱਜ ਦੇ ਧਰਨੇ ਰਾਹੀਂ ਅਸੀਂ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਅਤੇ ਸੂਬਾ ਸਰਕਾਰ ਨਾਲ ਸੰਬੰਧਿਤ ਇੱਕ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਅਤੇ ਦੂਜਾ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦੇ ਰਹੇ ਹਾਂ ਜਿਸ ਵਿੱਚ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਕਬਿਰਸਤਾਨਾਂ ਲਈ ਜ਼ਮੀਨ ਅਲਾਟ ਕੀਤੀ ਜਾਵੇ, ਮਸੀਹੀ ਭਾਈਚਾਰੇ ਦੇ ਆਰਥਿਕ,ਸਮਾਜਿਕ,ਸਿੱਖਿਅਕ ਵਿਕਾਸ ਲਈ ਬਜਟ ਵਿੱਚ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇ, ਬੇਘਰ, ਬੇ ਜ਼ਮੀਨੇ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਪਲਾਟ ਅਲਾਟ ਕੀਤੇ ਜਾਣ,ਮਸੀਹੀ ਭਾਈਚਾਰੇ ਨੂੰ 5% ਰਾਖਵਾਂਕਰਨ ਦਿੱਤਾ ਜਾਵੇ ,1956 ਵਿੱਚ ਤੋੜੀ ਈਸਾਈ ਰੈਜੀਮੈਂਟ ਨੂੰ ਬਹਾਲ ਕੀਤਾ ਜਾਵੇ, ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਅਧੀਨ ਘਟਗਿਣਤੀ ਵਿਦਿਆਰਥੀਆ ਦੇ ਬੰਦ ਕੀਤੇ ਵਜੀਫਿਆਂ ਨੂੰ ਮੁੜ ਸੁਰੂ ਕੀਤਾ ਜਾਵੇ ਅਤੇ ਉਸਦੀ ਰਾਸ਼ੀ ਨੂੰ ਵਧਾਇਆ ਜਾਵੇ,ਪ੍ਰਭੂ ਯਿਸ਼ੂ ਮਸੀਹ ਦੇ ਜਨਮ ਅਸਥਾਨ ਯੇਰੂਸ਼ਲਮ (ਇਸਰਾਈਲ) ਜਾਣ ਲਈ ਪੈਕੇਜ ਪੈਕੇਜ ਦਿੱਤਾ ਜਾਵੇ ਜੇਕਰ ਉਪਰੋਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਮਸੀਹੀ ਭਾਈਚਾਰੇ ਨੂੰ ਆਪ ਜੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸਦੀ ਜਿੰਮੇਵਾਰੀ ਆਪ ਜੀ ਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਕੋਆਰਡੀਨੇਟਰ ਗੁਰਬਾਜ, ਜ.ਸਕੱਤਰ ਸਟੀਫਨ ਮਸੀਹ, ਪਾ. ਸੈਂਮਪੌਲ ਜਿਲ੍ਹਾ ਪ੍ਰਧਾਨ ਸੰਗਰੂਰ,ਪਾ. ਜਗਦੀਪ ਹੈਰੀ, ਪਾ.ਸੰਦੀਪ, ਪਾ. ਸੁੱਖਵਿੰਦਰ, ਪਾ. ਰਾਜੂ, ਬਲਾਕ ਪ੍ਰਧਾਨ ਬਰੇਟਾ, ਲਾਲੀ ਬਰੇਟਾ, ਰਜਿੰਦਰ ਕੁਮਾਰ ਪ੍ਰਧਾਨ ਬੁੱਢਲਾਡਾ, ਅਮਰਜੀਤ, ਪਾ. ਹਰੀਸ਼, ਪਾ. ਮੋਜਿਜ, ਹਰਭਜਨ, ਸਰਬਜੀਤ ਸਾਬੀ, ਲਾਲਸਨ, ਸੁਖਦੇਵ, ਕੁਲਬੀਰ, ਸਤਨਾਮ, ਭੈਣ ਜਸਬੀਰ, ਬੂਟਾ, ਬੁਧਰਾਮ, ਕਮਲ ਆਦਿ ਸ਼ਾਮਿਲ ਹੋਏ।
