
ਫਗਵਾੜਾ 15 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪੰਜਾਬੀ ਕਾਲਮਨਵੀਸ ਮੰਚ ਦੇ ਗੁਰਮੀਤ ਸਿੰਘ ਪਲਾਹੀ, ਗੁਰਚਰਨ ਸਿੰਘ ਨੂਰਪੁਰ, ਗਿਆਨ ਸਿੰਘ,ਡਾ ਚਰਨਜੀਤ ਸਿੰਘ ਗੁੰਮਟਾਲਾ ਨੇ ਇੱਕ ਸਾਂਝੇ ਬਿਆਨ ਵਿੱਚ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਲੰਮੇ ਸਮੇਂ ਤੋਂ ਲਟਕਦੀਆਂ ਕਿਸਾਨ ਮੰਗਾਂ ਬਾਰੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ਼ ਗੱਲਬਾਤ ਕਰੇ ਅਤੇ ਉਹਨਾਂ ਦਾ ਮਰਨ ਵਰਤ ਖੁੱਲ੍ਹਵਾਏ ਪੰਜਾਬੀ ਕਾਲਮਨਵੀਸ ਮੰਚ ਨੇ ਕਿਸਾਨਾਂ ਨੂੰ ਫਸਲਾਂ ਦੀ ਐੱਮ.ਐੱਸ.ਪੀ.ਦੀ ਕਾਨੂੰਨੀ ਗਰੰਟੀ ਦੇਣ ਦੀ ਵਕਾਲਤ ਕੀਤੀ। ਮੰਚ ਕਾਰਕੁੰਨਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਇਹ ਵੀ ਸਲਾਹ ਦਿੱਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਸਰਕਾਰ ਮੁਆਫ਼ ਕਰੇ ਤਾਂ ਕਿ ਕਿਸਾਨ ਅਤੇ ਮਜ਼ਦੂਰ ਤੰਗੀ ਤੁਰਸ਼ੀ ਅਤੇ ਮਾਨਸਿਕ ਤਣਾਅ ਦੇ ਜੀਵਨ ਵਿੱਚੋਂ ਬਾਹਰ ਨਿਕਲ਼ ਸਕਣ।
