*ਕੇਂਦਰ ਸਰਕਾਰ ਕਲੀਨ ਅਪ੍ਰੇਸ਼ਨ ਕਰਕੇ ਤਾਂ ਵੇਖੋ ਮੂੰਹ ਤੋੜ ਜਵਾਬ ਦੇਵਾਂਗੇ- ਰਾਕੇਸ਼ ਟਿਕੈਤ*

0
39

ਸਰਦੂਲਗੜ੍ਹ 24 ਅਪ੍ਰੈਲ (ਸਾਰਾ ਯਹਾਂ/ਬਾਲਜੀਤ ਪਾਲ): ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਇਕ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਲੀਨ ਆਪ੍ਰੇਸ਼ਨ ਕਰ ਕੇ ਤਾਂ ਵੇਖੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਭਾਰਤ ਨੂੰ ਉਦਯੋਗਪਤੀਆਂ ਦੇ ਹੱਥ ਵਿੱਚ ਦੇਣਾ ਚਾਹੁੰਦਾ ਹੈ ਉਸ ਦੀ ਇਹ ਚਾਲ ਅਸੀਂ ਕਦੀ ਵੀ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਜਿਸ ਦਿਨ ਦੀ ਭਾਜਪਾ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਮੈਂ ਅੱਜ ਪੰਜਾਬ ਦੀ ਪਹਿਲੀ ਵਾਰ ਪਹਿਲੇ ਪਿੰਡ ਕਰੰਡੀ ਵਿਖੇ ਪਹੁੰਚਿਆ ਹਾਂ ਮੈਂ ਦੇਖਿਆ ਹੈ ਕਿ ਹਰਿਆਣਾ ਵਿੱਚ ਕਿਸਾਨਾਂ ਨੂੰ ਖਰੀਦ ਕੇਂਦਰਾਂ ਵਿਚ ਕੋਈ ਪ੍ਰੇਸ਼ਾਨੀ ਨਹੀ ਆ ਰਹੀ । ਪੰਜਾਬ ਵਿੱਚ ਕੇਂਦਰ ਸਰਕਾਰ ਜਾਣ ਬੁੱਝ ਕੇ ਪ੍ਰੇਸ਼ਾਨ ਕਰਦੀ ਇਹ ਉਸ ਦੀ ਚਾਲ ਕਿਸਾਨੀ ਸੰਘਰਸ਼ੀ ਨੂੰ ਖ਼ਤਮ ਕਰਨ ਦੀ ।ਕੇਂਦਰ ਦੀ ਭਾਜਪਾ ਸਰਕਾਰ ਕਿਸਾਨੀ ਅੰਦੋਲਨਾਂ ਨੂੰ ਕੁਚਲਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ।ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਹਾਲੇ ਵੀ ਮੌਕਾ ਹੈ ਕਿ ਕਾਲੇ ਕਾਨੂੰਨ ਵਾਪਸ ਲੈ ਲਵੇ ਨਹੀਂ ਤਾਂ ਇਸ ਦਾ ਖਮਿਆਜ਼ਾ ਬਹੁਤ ਭੈੜਾ ਭੁਗਤਣਾ ਪਵੇਗਾ ਕੇਂਦਰ ਸਰਕਾਰ ਨੂੰ ਕਿਸਾਨੀ ਸੰਘਰਸ਼ ਜਿੱਤ ਕੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ੁਕਰਾਨਾ ਕਰਨ ਮੈਂ ਜਾਵਾਂਗਾ ।ਮੈਂ ਅਪੀਲ ਕਰਦਾ ਹਾਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਉਹ ਹੁਣ ਖੇਤੀ ਦਾ ਕੰਮ ਆਪਣਾ ਨਿਬੇੜ ਕੇ ਦਿੱਲੀ ਵਿਖੇ ਸੰਸਦ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਕਿਉਂਕਿ ਕੇਂਦਰ ਸਰਕਾਰ ਕੋਰੋਨਾ ਮਹਾਮਾਰੀ ਦਾ ਬਹਾਨਾ ਬਣਾ ਕੇ ਸੰਘਰਸ਼ ਨੂੰ ਲੀਹੋਂ ਲਾਹੁਣਾ ਚਾਹੁੰਦੀ ਹੈ ਇਹ ਅਸੀਂ ਨਹੀਂ ਹੋਣ ਦੇਵਾਂਗੇ ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇਕਿਹਾ ਕਿ ਜੇ ਕੇਦਰ ਸਰਕਾਰ ਨੇ ਕਿਸਾਨੀ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਤਾ ਕਿਸਾਨੀ ਸੰਘਰਸ਼ ਲਈ ਅਸੀਂ ਆਪਣੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚਾਂਣਗੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਗੱਡਾ ਦੇ ਕੇ ਸਨਮਾਨਿਤ ਕੀਤਾ ਗਿਆ ਕਿਸਾਨ ਆਗੂਆ ਵਲੋਂ ਬਿਕਰਮ ਸਿੰਘ ਮੋਫਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਵਿਖੇ ਪੱਕਾ ਟੈਂਟ ਲਾ ਕੇ ਸੰਘਰਸ਼ ਦੀ ਸੇਵਾ ਕਰਨਾ ਅਤੇ ਇਲਾਕੇ ਵਿੱਚੋਂ ਰਾਸ਼ਨ ਦਾ ਪ੍ਰਬੰਧ ਕਰਕੇ ਦਿੱਲੀਵਿਖੇ ਲੈ ਕੇ ਜਾਣ ਦੀ ਭਰਾਵੀ ਸਲਾਘਾ ਕੀਤੀ ਅਤੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੂੰ ਸਿਰੋਪਾ ਪਾਇਆ ਗਿਆ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਗੱਡਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪਿੰਡ ਕਰੰਡੀ ਦੇ ਚੌਧਰੀ ਅਨੂਪ ਸਿੰਘ ਕਰੰਡੀ ਦੇ ਗ੍ਰਹਿ ਵਿਖੇ ਕਿਸਾਨ ਆਗੂ ਰਾਕੇਸ਼ ਟੈਕਤ ਦਾ ਇਲਾਕੇ ਦੇ ਕਿਸਾਨਾ ਵਲੋਂ ਸਨਮਾਨ ਕੀਤਾ ਗਿਆ ।ਇਸ ਮੌਕੇ ਸੱਤਪਾਲ ਵਰਮਾ, ਜੱਗਾ ਸਿੰਘ ਮੀਰਪੁਰ, ਸਰਪੰਚ ਅਜੀਤ ਸਿੰਘ ਕਰੰਡੀ, ਅਤੇ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ ।

LEAVE A REPLY

Please enter your comment!
Please enter your name here