ਕੇਂਦਰ ਦੀ ਕਿਸਾਨਾਂ ਨੂੰ ਗੱਲਬਾਤ ਦੀ ਪੇਸ਼ਕਸ਼, ਖੱਟਰ ਦਾ ਇਲਜ਼ਾਮ- ਅੰਦੋਲਨ ‘ਚ ਖਾਲਿਸਤਾਨ ਕਨੈਕਸ਼ਨ ਦਾ ਇਨਪੁਟ

0
45

ਨਵੀ ਦਿੱਲੀ 28 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਅੱਜ ਸ਼ਨੀਵਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਤੀਸਰਾ ਦਿਨ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨ ਯੂਨੀਅਨਾਂ ਨੂੰ 3 ਦਸੰਬਰ ਨੂੰ ਮਿਲਣ ਦਾ ਸੱਦਾ ਭੇਜਿਆ ਹੈ। ਉਮੀਦ ਹੈ ਕਿ ਉਹ 3 ਨੂੰ ਮਿਲਣ ਆਉਣਗੇ।

ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਅੰਦੋਲਨ ਵਿੱਚ ਖਾਲਿਸਤਾਨ ਸਮਰਥਕਾਂ ਦੀ ਮੌਜੂਦਗੀ ਦਾ ਦਾਅਵਾ ਕੀਤਾ ਹੈ। ਖੱਟਰ ਨੇ ਸ਼ਨੀਵਾਰ ਨੂੰ ਕਿਹਾ

 “ਭੀੜ ‘ਚ ਬਦਮਾਸ਼ਾਂ ਦਾ ਇਨਪੁਟ ਮਿਲਿਆ ਹੈ। ਵੀਡੀਓ ‘ਚ ਉਹ ਨਾਅਰੇਬਾਜ਼ੀ ਕਰ ਰਹੇ ਸੀ ਕਿ ਜਦ ਇੰਦਰਾ ਗਾਂਧੀ ਨਾਲ ਉਹ ਅਜਿਹਾ ਕਰ ਸਕਦੇ ਹਨ, ਤਾਂ ਮੋਦੀ ਨਾਲ ਕਿਉਂ ਨਹੀਂ ਕਰ ਸਕਦੇ। ਸਾਡੇ ਕੋਲ ਪੂਰੀ ਰਿਪੋਰਟ ਹੈ। ਜਿਵੇਂ ਹੀ ਜਾਣਕਾਰੀ ਦੀ ਪੁਸ਼ਟੀ ਹੋ ​​ਜਾਂਦੀ ਹੈ, ਅਸੀਂ ਇਸ ਦਾ ਖੁਲਾਸਾ ਕਰਾਂਗੇ।”

ਅੰਦੋਲਨਕਾਰੀ ਕਿਸਾਨ ਅਜੇ ਵੀ ਦਿੱਲੀ ਸਰਹੱਦ (ਸਿੰਘੂ ਅਤੇ ਟਿੱਕਰੀ) ‘ਤੇ ਡਟੇ ਹੋਏ ਹਨ। ਸ਼ੁੱਕਰਵਾਰ ਨੂੰ ਸਿੰਘੂ ‘ਤੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਦਿੱਲੀ ਵਿੱਚ ਕਿਸਾਨਾਂ ਦੇ ਦਾਖਲੇ ਦੀ ਆਗਿਆ ਦਿੱਤੀ। ਦਿੱਲੀ ਸਰਕਾਰ ਨੇ ਕਿਹਾ ਕਿ ਕਿਸਾਨ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਚ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ, ਪਰ ਕਿਸਾਨਾਂ ਨੇ ਦਿੱਲੀ ‘ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਨੂੰ ਘੇਰਨ ਲਈ ਨਹੀਂ ਆਏ ਹਨ, ਨਾ ਕਿ ਦਿੱਲੀ ‘ਚ ਘਿਰ ਜਾਣ ਲਈ।

LEAVE A REPLY

Please enter your comment!
Please enter your name here