*ਕੇਂਦਰ ਦੀਆਂ ਸਕੀਮਾਂ ਤੇ ਪੰਜਾਬ ਵਿੱਚ ਹੋਇਆ ਵਿਕਾਸ : ਕਾਕਾ ਅਮਰਿੰਦਰ ਸਿੰਘ*

0
88

ਮਾਨਸਾ 1 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਉੱਘੇ ਸਮਾਜ ਸੇਵੀ ਅਤੇ ਭਾਜਪਾ ਦੇ ਸਰਗਰਮ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਮਾਨਸਾ ਦੇ ਬੱਸ ਸਟੈਂਡ ਨੇੜੇ ਇੱਕ ਨੁੱਕੜ ਮੀਟਿੰਗ ਕੀਤੀ। ਜਿਸ ਵਿੱਚ ਵਾਰਡ ਵਾਸੀ ਅਤੇ ਭਾਜਪਾ ਨਾਲ ਸੰਬੰਧਿਤ ਆਗੂ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਪੰਜਾਬ ਅੰਦਰ ਕੇਂਦਰ ਦੀਆਂ ਸਕੀਮਾਂ ਨਾਲ ਕੰਮ ਹੋ ਰਹੇ ਹਨ। ਨਰੇਗਾ ਸਕੀਮ ਤੋਂ ਲੈ ਕੇ ਆਮ ਆਦਮੀ ਕਲੀਨਿਕ ਤੇ ਵੀ ਕੇਂਦਰ ਦਾ ਪੈਸਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੱਲੇ ਕੁਝ ਨਹੀਂ। ਸਿਰਫ ਫੋਕੀ ਬਿਆਨਬਾਜੀ ਅਤੇ ਦਿਖਾਵੇਬਾਜੀ ਹੈ। ਇਸ਼ਤਿਹਾਰਬਾਜੀ ਕਰਕੇ ਆਪਣੀ ਫੋਕੀ ਵਾਹ-ਵਾਹ ਕਰਨ ਦਾ ਡਰਾਮਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਕੀਮਾਂ ਨੇ ਪੰਜਾਬ ਨੂੰ ਬਹੁਤ ਵਿਕਾਸ ਅਤੇ ਤਰੱਕੀ ਦਿੱਤੀ ਹੈ। ਇਸ ਸਾਹਮਣੇ ਪੰਜਾਬ ਸਰਕਾਰ ਦਾ ਵਿਕਾਸ ਅਤੇ ਫੋਕੀ ਕਾਰਗੁਜਾਰੀ ਜੀਰੋ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਪੰਜਾਬ ਵਿੱਚ ਜਰੂਰੀ ਹੈ। ਭਾਜਪਾ ਜਿੱਤੇਗੀ ਤਾਂ ਪੰਜਾਬ ਤਰੱਕੀ ਦੇ ਰਾਹ ਤੇ ਤੁਰੇਗਾ। ਇਸ ਲਈ ਦੇਸ਼ ਨੂੰ ਮਜਬੂਤ ਅਤੇ ਫੈਸਲਾਕੁੰਨ ਸਰਕਾਰ ਦੇਣ ਲਈ ਮੋਦੀ ਦਾ ਸਮਰਥਨ ਜਰੂਰੀ ਹੈ। ਇਸ ਮੌਕੇ ਯਸ਼ਪਾਲ ਗਰਗ ਬੁਢਲਾਡਾ, ਸ਼ਿਵ ਸ਼ੰਕਰ ਵਰਮਾ, ਰਾਜੀਵ ਕੁਮਾਰ ਵਰਮਾ, ਪਿੰ੍ਰਸ ਵਰਮਾ, ਗੁਰਪ੍ਰੀਤ ਸਿੰਘ, ਤੇਜਭਣ ਬਿੱਟੂ, ਹਰਲੋਚਨ ਸਿੰਘ ਵੈਦ, ਰਵਿੰਦਰ ਨਿੱਕੂ, ਹੈਪੀ ਫੈਸ਼ਨ ਪੁਆਇੰਟ, ਯਗਤਵੀਰ ਸ਼ਰਮਾ, ਅਕਾਸ਼ਦੀਪ, ਰਣਜੀਤ ਸਿੰਘ ਨਰਿੰਦਰਪੁਰਾ, ਸੰਤੋਸ਼ ਮਹਿਤਾ, ਸੁਖਜੀਤ ਕੌਰ, ਵੀਰਪਾਲ ਕੌਰ, ਹੈਪੀ ਰਾਣੀ, ਕੁਲਵਿੰਦਰ ਕੌਰ, ਮਧੂ ਬਾਲਾ ਅਤੇ ਅਨੇਕਾਂ ਪਰਿਵਾਰ ਭਾਜਪਾ ਵਿੱਚ ਸ਼ਾਮਿਲ ਹੋਏ।
ਫਾਈਲ ਫੋਟੋ : ਕਾਕਾ ਅਮਰਿੰਦਰ ਸਿੰਘ ਦਾਤੇਵਾਸ।

LEAVE A REPLY

Please enter your comment!
Please enter your name here