ਬੁਢਲਾਡਾ 3 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ ) ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਠਿੰਡਾ ਵਿਖੇ ਗੁਲਾਬੀ ਸੁੰਡੀ ਨੂੰ ਲੈ ਕੇ ਮੌਜੂਦਾ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਰੈਲੀ ਵਿੱਚ ਭਾਗ ਲੈਣ ਲਈ ਸੈਂਕੜੇ ਵਰਕਰਾਂ ਦਾ ਜਥਾ ਬੁਢਲਾਡਾ ਤੋਂ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰੀ ਆਗੂ ਬਲਵਿੰਦਰ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਹ ਜਥੇ ਨੇ ਰਵਾਨਾ ਹੋਣ ਤੋਂ ਪਹਿਲਾਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਸਰਕਾਰਾਂ ਨੂੰ ਕੋਸਿਆ। ਕਿਸਾਨਾਂ ਦੀ ਬਾਂਹ ਫੜਣ ਦੀ ਬਜਾਏ ਉਨ੍ਹਾਂ ਨੂੰ ਮਾੜੀਆਂ ਰੇਹਾਂ, ਸਪਰੇਹਾਂ ਅਤੇ ਬੀਜ ਦੇ ਕੇ ਕਿਸਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਖਿਲਾਫ 1 ਸਾਲ ਤੋਂ ਲਗਾਤਾਰ ਦਿੱਲੀ ਵਿਖੇ ਟਿੱਕਰੀ ਬਾਰਡਰ ਤੇ ਲੜਾਈ ਲੜ ਰਿਹਾ ਹੈ। ਪਰ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ, ਜਿਸ ਦਾ ਅਸਰ ਲੱਖਾਂ ਪਰਿਵਾਰਾਂ ਤੇ ਪਵੇਗਾ ਅਤੇ ਸੂਬੇ ਦੀ ਅਰਥ ਵਿਵਸਥਾ ਵਿਗੜੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗਿਰਦਾਵਰੀ ਦੇ ਨਾਲ-ਨਾਲ 50 ਹਜਾਰ ਰੁਪਏੇ ਪ੍ਰਤੀ ਏਕੜ ਮੁਆਵਜਾ ਅਤੇ ਮਜਦੂਰਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਯੂਥ ਅਕਾਲੀ ਦਲ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਸਾਬਕਾ ਸਰਪੰਚ ਭੋਲਾ ਸਿੰਘ ਨਰਸ਼ੋਤਮ, ਜਥੇਦਾਰ ਮੇਵਾ ਸਿੰਘ ਦੋਦੜਾ, ਜਥੇਦਾਰ ਗਿਆਨ ਸਿੰਘ ਧਰਮਪੁਰਾ, ਸਾਬਕਾ ਸਰਪੰਚ ਕੁਲਵੰਤ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਕੁਲਰੀਆਂ, ਬਲਜਿੰਦਰ ਸਿੰਘ ਚੱਕ ਅਲੀਸ਼ੇਰ, ਜਥੇਦਾਰ ਸੁਖਦੇਵ ਸਿੰਘ ਦਿਆਲਪੁਰਾ, ਗੁਲਾਬ ਸਿੰਘ ਤਾਲਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਕਸਾਲੀ ਆਗੂ ਮੌਜੂਦ ਸਨ।