ਮਾਨਸਾ 29 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਬੀਜ ਉਤਪਾਦਨ ਵਿੱਚ ਪੰਜਾਬ ਦੇ ਜਿਲਾ ਬਠਿੰਡਾ ਦੇ ਰਾਮਪੁਰਾ ਫੂਲ ਏਰੀਏ ਵਿੱਚ ਆਲੂ, ਟਮਾਟਰ ਅਤੇ ਹੋਰ ਪ੍ਰਕਾਰ ਦੀਆਂ ਫਸਲਾਂ ਉਗਾਉਣ ਤੇ ਬੀਜ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਲਈ ਨਵੀਂ ਦਿੱਲੀ ਵਿਗਿਆਨ ਭਵਨ ਵਿਖੇ ਉੱਨਤ ਤੇ ਪਰੰਪਰਾਗਤ ਬੀਜ ਉਤਪਾਦਨ ਤੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿਚ ਕੇਂਦਰ ਸਰਕਾਰ ਦੇ ਇਫਕੋ ਵਿਭਾਗ ਦੇ ਡਾਇਰੈਕਟਰ, ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਉਹਨਾਂ ਨੂੰ ਮਾਨਮੱਤਾ ਸਨਮਾਨ ਕੇਂਦਰੀ ਗ੍ਰਹਿ ਅਤੇ ਸਹਿਰਕਾਰਿਤਾ ਮੰਤਰੀ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਿਤ ਸ਼ਾਹ ਵਲੋਂ ਦਿੱਤਾ ਗਿਆ। ਇਸ ਮੌਕੇ ਕੇਂਦਰੀ ਰਾਜ ਸਹਿਕਾਰਤਾ ਮੰਤਰੀ ਬੀ. ਐੱਲ ਵਰਮਾ, ਕੇਂਦਰੀ ਕੈਬਨਿਟ ਸੈਕਟਰੀ, ਖੇਤੀਬਾੜੀ ਅਤੇ ਕੈਬਨਿਟ ਸੈਕਟਰੀ ਕੋਆਪਰੇਟਿਵ, ਸਹਿਕਾਰਤਾ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਸੈਮੀਨਾਰ ਵਿੱਚ ਕੇਂਦਰ ਸਰਕਾਰ ਦੀ ਨਵੀਂ ਬੀਜ ਸਹਿਕਾਰਤਾ ਨੀਤੀ ਲੋਕ ਅਰਪਣ ਕੀਤੀ ਗਈ, ਜਿਸ ਤਹਿਤ ਛੋਟਾ ਜਿਮੀਂਦਾਰ ਵੀ ਬੀਜ ਦਾ ਉਤਪਾਦਨ ਕਰਕੇ ਚੰਗੀ ਕਮਾਈ ਕਰ ਸਕੇਗਾ। ਜਗਦੀਪ ਸਿੰਘ ਨਕਈ ਨੇ ਕਿਹਾ ਕਿ ਕੇਂਦਰ ਸਰਕਾਰ ਨਵੀਂ ਬੀਜ ਸਹਿਕਾਰਤਾ ਨੀਤੀ ਤਹਿਤ ਛੋਟੇ ਜ਼ਿੰਮੀਦਾਰਾ ਨੂੰ ਉਤਸ਼ਾਹਿਤ ਤੇ ਤਕੜਾ ਕਰਨ ਲਈ ਇਹ ਨੀਤੀ ਲੈ ਕੇ ਆਈ ਹੈ, ਜਿਸ ਤਹਿਤ ਹਰ ਛੋਟਾ-ਵੱਡਾ ਜ਼ਿੰਮੀਦਾਰ ਅਤੇ ਖੇਤੀ ਨਾਲ ਜੁੜਿਆ ਕੋਈ ਵੀ ਵਿਅਕਤੀ ਬੀਜ ਦਾ ਉਤਪਾਦਨ ਕਰਕੇ ਚੰਗੀ ਕਮਾਈ ਕਰ ਸਕੇਗਾ । ਬਠਿੰਡਾ ਮਾਨਸਾ ਦੇ ਕਿਸਾਨਾਂ, ਜਿੰਮੀਦਾਰਾ ਵੱਲੋਂ ਜਗਦੀਪ ਸਿੰਘ ਨਕਈ ਨੂੰ ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਕਰਵਾਏ ਉੱਨਤ ਅਤੇ ਪਰੰਪਰਾਗਤ ਬੀਜ ਉਤਪਾਦਨ ਤੇ ਰਾਸ਼ਟਰੀ ਸੈਮੀਨਾਰ ਵਿਚ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ ਗਿਆ। ਉਹਨਾਂ ਆਸ ਪ੍ਰਗਟਾਈ ਕਿ ਜਗਦੀਪ ਸਿੰਘ ਨਕਈ ਕੇਂਦਰ ਸਰਕਾਰ ਦੀ ਇਸ ਬੀਜ ਉਤਪਾਦਨ ਨੀਤੀ ਨੂੰ ਹਰ ਕਿਸਾਨ ਤੱਕ ਲੈ ਕੇ ਜਾਣਗੇ ਅਤੇ ਮਾਲਵਾ ਖੇਤਰ ਵਿਚ ਇਸ ਨੂੰ ਵੱਡਾ ਹੁਲਾਰਾ ਮਿਲੇਗਾ। ਜਗਦੀਪ ਸਿੰਘ ਨਕਈ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ. ਨੱਢਾ, ਵਿਜੈ ਰੂਪਾਨੀ, ਦਲੀਪ ਸਿੰਘਾਨੀ,ਯੂ ਐੱਸ ਅਵਸਥੀ, ਗਜੇਂਦਰ ਸਿੰਘ ਸ਼ੇਖਾਵਤ , ਇਕਬਾਲ ਸਿੰਘ ਲਾਲਪੁਰਾ, ਡੀ.ਐੱਲ ਵਰਮਾ ਆਦਿ ਦਾ ਧੰਨਵਾਦ ਕੀਤਾ।