ਮਾਨਸਾ 2/2/25 (ਸਾਰਾ ਯਹਾਂ/ਮੁੱਖ ਸੰਪਾਦਕ) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਬਿਨਾਂ ਸਰਵੇਖਣ ਕੀਤੇ ਮਜ਼ਦੂਰ, ਕਿਸਾਨ, ਨੋਜਵਾਨ, ਔਰਤਾਂ ਤੇ ਮੱਧ ਵਰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।ਤੇ ਨਾ ਹੀ ਰੁਜ਼ਗਾਰ, ਸਿੱਖਿਆ ਸਿਹਤ, ਜ਼ਮੀਨ ਪਾਣੀ ਤੇ ਖੇਤੀ ਪ੍ਰਤੀ ਕੋਈ ਸੰਵੇਦਨਸ਼ੀਲ ਤਰੀਕੇ ਨਾਲ ਵੇਖਿਆ ਗਿਆ ਹੈ। ਇਹ ਕੇਵਲ ਅਮੀਰਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਤੇ ਉਹਨਾਂ ਦੀ ਜੇਬਾਂ ਭਰਨ ਵਾਲਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਨੇੜਲੇ ਪਿੰਡ ਮਾਨਸਾ ਖੁਰਦ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਪਾਰਟੀ ਦੀ 25 ਵੀ ਪਾਰਟੀ ਕਾਂਗਰਸ ਚੰਡੀਗੜ੍ਹ ਪੰਜਾਬ ਸਬੰਧੀ ਸੀ ਪੀ ਆਈ ਵੱਲੋਂ ਪੂਰੇ ਦੇਸ਼ ਵਿਚ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਟੀਮ ਵਲੋਂ ਵੀ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਕਾਮਰੇਡ ਹਰਨੇਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਅਤੇ ਕਿਸਾਨ ਆਗੂ ਦਲਜੀਤ ਮਾਨਸ਼ਾਹੀਆ ਤੇ ਖੇਤ ਮਜ਼ਦੂਰ ਆਗੂ ਸੁਖਦੇਵ ਪੰਧੇਰ ਨੇ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਕੋਠੇ ਦੇ ਦਲਿਤ ਭਾਈਚਾਰੇ ਤੇ ਧਨਾਢਾ ਵੱਲੋਂ ਕੀਤੇ ਅੱਤਿਆਚਾਰ ਦੀ ਨਿੰਦਾ ਕਰਦਿਆਂ ਪੀੜਤਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ।
ਆਗੂਆਂ ਨੇ ਮਨਰੇਗਾ ਕਾਨੂੰਨ ਵਿੱਚ ਕੀਤੀ ਜਾ ਰਹੀ ਗੜਬੜੀ ਤੇ ਫ਼ੈਲੇ ਭ੍ਰਿਸ਼ਟਾਚਾਰ ਵਿਰੁੱਧ 21 ਫਰਵਰੀ ਨੂੰ ਮਾਨਸਾ ਬੀ ਡੀ ਪੀ ਓ ਦਫਤਰ ਵਿਖੇ ਧਰਨੇ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਸੀ ਪੀ ਆਈ ਪਿੰਡ ਇਕਾਈ ਚੋਣ ਮੌਕੇ ਅਵਤਾਰ ਸਿੰਘ ਪੰਧੇਰ ਸਕੱਤਰ,ਪਵਨ ਕੁਮਾਰ ਤੇ ਜਗਤਾਰ ਸਿੰਘ ਮੀਤ ਸਕੱਤਰ ਅਤੇ ਹਰਨੇਕ ਸਿੰਘ ਢਿੱਲੋਂ ਖਜਾਨਚੀ ਸਰਵਸੰਮਤੀ ਨਾਲ ਚੁਣੇ ਗਏ।
ਨਵੇਂ ਚੁਣੇ ਗਏ ਆਗੂਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ ਤੇ ਧੰਨਵਾਦ ਕੀਤਾ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਮਾਨਸਾ ਖੁਰਦ, ਮਲਕੀਤ ਕੌਰ, ਮੱਖਣ ਰਾਮ ਭੋਲੋ ਕੌਰ, ਗੁਰਜੰਟ ਰਾਮ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।