ਮਾਨਸਾ, 03 ਅਗਸਤ02 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ) : ਕਾਰਜ ਸਾਧਕ ਅਫ਼ਸਰ ਸ਼੍ਰੀ ਰਵੀ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਪੰਚਾਇਤ ਭੀਖੀ ਵਿਖੇ ਵਿਕਾਸ ਕੰਮ ਅਤੇ ਸਾਫ਼-ਸਫ਼ਾਈ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਪ੍ਰਤੀ ਕੰਮ ਪੂਰੀ ਸੰਜੀਦਗੀ ਨਾਲ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਭੀਖੀ ਵਿਖੇ ਆਮ ਲੋਕਾਂ ਨੂੰ ਘਰ-ਘਰ ਜਾ ਕੇ ਕੂੜੇ ਨੂੰ ਅਲੱਗ-ਅਲੱਗ ਕਰ ਕੇ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਪੈਂਫਲੇਟ ਵੀ ਵੰਡੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਮੁਹਿੰਮਾਂ ਨਾਲ ਲੋਕਾਂ ਵਿੱਚ ਜਾਗਰੂਕਤਾ ਆਈ ਹੈ ਅਤੇ ਉਨ੍ਹਾਂ ਵੱਲੋਂ ਕੂੜੇ ਦੀ ਸਾਂਭ-ਸੰਭਾਲ ਘਰ ਕੰਪੋਜ਼ਿਟ ਯੁਨਿਟ ਬਣਾਕੇ ਜਾਂ ਆਪਣੇ ਰੋਜ਼ਾਨਾ ਦੇ ਪੈਦਾ ਹੋਣ ਵਾਲੇ ਕੂੜੇ ਨੂੰ ਦਫ਼ਤਰ ਵੱਲੋਂ ਜਾਣ ਵਾਲੇ ਵੇਸਟ ਕੂਲੈਕਟਰ ਨੂੰ ਅਲੱਗ-ਅਲੱਗ ਕਰਕੇ ਪਾਉਣ ਲੱਗੇ ਹਨ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਕੂੜੇ ਦੇ ਡੰਪਾਂ ਨੂੰ ਖ਼ਤਮ ਕਰਨ ਲਈ 17 ਰਿਕਸ਼ਾ ਰੇਹੜੀਆਂ ਦੀ ਖ੍ਰੀਦ ਕਰਕੇ ਸ਼ਹਿਰ ਦੇ ਕੁੱਲ 13 ਵਾਰਡਾਂ ਵਿੱਚੋਂ ਘਰੋਂ ਘਰੀਂ ਕੂੜਾ ਇੱਕਠਾ ਕਰਕੇ ਅਤੇ ਉਸਨੂੰ ਵੱਖ-ਵੱਖ ਕਰਕੇ ਦਫ਼ਤਰ ਵੱਲੋਂ ਬਣਾਈਆਂ ਗਈਆਂ ਕੰਪੋਸਿਟ ਯੁਨਿਟ ‘ਤੇ ਪੰਹੁਚਾਇਆ ਜਾਂਦਾ ਹੈ।
ਰਵੀ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਭੀਖੀ ਵੱਲੋਂ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 2 ਐਮ.ਆਰ.ਐਫ. ਸ਼ੈੱਡ ਬਣਾਏ ਜਾਣੇ ਸਨ, ਜਿਨ੍ਹਾਂ ਵਿੱਚੋਂ 1 ਵਾਟਰ ਵਰਕਸ ਬਰਨਾਲਾ ਰੋਡ ਵਾਰਡ ਨੰਬਰ 1 ਵਾਲੀ ਜਗ੍ਹਾ ਵਿੱਚ ਬਣਾਇਆ ਗਿਆ ਹੈ ਅਤੇ ਦੂਸਰਾ ਸ਼ੈੱਡ ਡੰਪ ਸਾਈਟ ਬੁਢਲਾਡਾ ਰੋਡ ਵਾਲੀ ਜਗ੍ਹਾ ਵਿੱਚ ਬਣਾਇਆ ਜਾਣਾ ਹੈ, ਜਿਸ ਦਾ ਕੰਮ ਪ੍ਰਗਤੀ ਅਧੀਨ ਹੈ।
I/58786/2020