ਚੰਡੀਗੜ੍ਹ 13 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰ ਗਈ । ਮੁੱਖ ਮੰਤਰੀ ਨੇ ਕਿਹਾ ਸੀ ਜਾਵਾਂਗੇ ਸੁਪਰੀਮ ਕੋਰਟ । ਪਰ ਬਣ ਕੁਝ ਹੋਰ ਗਿਆ । ਸਰਕਾਰ ਦੀ ਵਕੀਲਾਂ ਦੀ ਟੀਮ ‘ਤੇ ਲੱਗੇ ਸਨ ਇਲਜ਼ਾਮ ।ਹਾਈਕੋਰਟ ਨੇ SIT ਭੰਗ ਕਰ ਦਿੱਤੀ ਸੀ ਅਤੇ ਸਰਕਾਰ ਨੂੰ ਕਿਹਾ ਸੀ ਕਿ ਨਵੀਂ SIt ਬਣਾਈ ਜਾਵੇ ਪਰ ਉਸ ਟੀਮ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਸ਼ਾਮਿਲ ਕੀਤਾ ਜਾਵੇ । ਸਾਲ 1998 ਬੈਚ ਦੇ IPS ਅਧਿਕਾਰੀ ਹਨ ਅਤੇ ਆਪਣੀ ਸ਼ੁਰੂਆਤੀ ਨੌਕਰੀ ਵੇਲੇ ਹੀ ਅੰਮ੍ਰਿਤਸਰ ਕਿਡਨੀ ਸਕੈਮ ਨਸ਼ਰ ਕੀਤਾ ਸੀ । ਕੁੰਵਰ 100 ਤੋਂ ਵੱਧ ਵੱਖ ਵੱਖ ਤਰ੍ਹਾਂ ਦੀਆਂ ਜਾਂਚਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਹਰ ਕੇਸ ਚ ਪੀੜਤਾਂ ਨੂੰ ਇਨਸਾਫ ਮਿਲਿਆ ਸੀ । ਕੁੰਵਰ ਵਲੋਂ ਅਸਤੀਫਾ ਦੇਣ ਤੋਂ ਬਾਦ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਘਿਰ ਗਈ । ਵਿਧਾਨ ਸਭਾ ਚੋਣਾਂ 2022 ਚ ਹੁਣ ਅਕਾਲੀਆਂ ਤੋਂ ਬਾਦ ਕਾਂਗਰਸ ਪਾਰਟੀ ਨੂੰ ਜਵਾਬ ਦੇਣਾ ਅਉਖਾ ਹੋ ਜਾਵੇਗਾ ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੇਵਾ ਤੋਂ ਅਚਨਚੇਤੀ ਸੇਵਾਮੁਕਤੀ ਦੀ ਮੰਗ ਕਰਦਿਆਂ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਪੱਤਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮਾਂ (SIT) ਦੀ ਅਗਵਾਈ ਕਰ ਰਹੇ ਹਨ, ਦੀ ਸਵੈਇੱਛੁਕ ਰਿਟਾਇਰਮੈਂਟ ਦੀ ਮੰਗ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਸਮਰੱਥ ਅਤੇ ਕੁਸ਼ਲ ਅਧਿਕਾਰੀ ਹਨ ਜਿਨ੍ਹਾਂ ਦੀਆਂ ਸੇਵਾਵਾਂ ਸਰਹੱਦੀ ਰਾਜ ਵਿੱਚ ਲੋੜੀਂਦੀਆਂ ਹਨ।
ਕੈਪਟਨ ਨੇ ਕਿਹਾ ਕਿ, “ਰਾਜ ਨੂੰ ਉਸ ਅਧਿਕਾਰੀ ਦੀ ਮੁਹਾਰਤ ਅਤੇ ਤਜਰਬੇ ਦੀ ਜ਼ਰੂਰਤ ਹੈ, ਜਿਸਨੇ ਵੱਖ- ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਪੰਜਾਬ ਪੁਲਿਸ ਦੀ ਬੇਮਿਸਾਲ ਸੇਵਾ ਵਿਚ ਯੋਗਦਾਨ ਪਾਇਆ ਹੈ।” ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਕੁਸ਼ਲ, ਕਾਬਲ ਅਤੇ ਦਲੇਰ ਅਧਿਕਾਰੀ ਦੱਸਿਆ ਜਿਨ੍ਹਾਂ ਦਾ ਇਕ ਮਿਸਾਲੀ ਟਰੈਕ ਰਿਕਾਰਡ ਹੈ।