ਮਾਨਸਾ 27 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਦੇ ਸਮਾਜ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਵੇਂ ਪਹਿਲਾਂ ਲੋਕ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਅਹਿਮਿਅਤ ਦਿੰਦੇ ਸਨ ਅਤੇ ਭਰੂਣ ਹੱਤਿਆਂ ਸਿਖਰਾਂ ਤੇ ਸੀ ਕੁੜੀਆਂ ਨੂੰ ਕੁੱਖਾਂ ਚ ਮਾਰਿਆ ਜਾਂਦਾ ਸੀ ਪਰ ਸਮਾਜਸੇਵੀ ਸੰਸਥਾਵਾਂ ਵਲੋਂ ਧੀਆਂ ਦੀ ਲੋਹੜੀ ਵਰਗੇ ਸਮਾਗਮ ਕਰਕੇ ਸਮਾਜ ਨੂੰ ਧੀਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ ਅਤੇ ਸਰਕਾਰਾਂ ਵੱਲੋਂ ਵੀ ਭਰੁਣ ਹੱਤਿਆ ਲਈ ਕਰੜੇ ਕਾਨੂੰਨ ਬਣਾ ਕੇ ਧੀਆਂ ਨੂੰ ਕੁੱਖਾਂ ਵਿੱਚ ਖ਼ਤਮ ਹੋਣ ਤੋਂ ਬਚਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਦਾ ਅਪਣੀ ਬੇਟੀ ਅਰਪਿਤਾ ਜੈਨ ਦਾ ਜਨਮਦਿਨ ਕਲੱਬ ਮੈਂਬਰਾਂ ਸਮੇਤ ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਤੇ ਮਣਾਉਣ ਸਮੇਂ ਕੀਤਾ ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸਿਰਫ ਮੁੰਡੇ ਹੋਣ ਦੀਆਂ ਸੁਖਾਂ ਲਹਾਉਣ ਜਾਂ ਪਹਿਲੀ ਵਾਰ ਦੇ ਵਾਲ ਉਤਰਾਉਣ ਲਈ ਧਾਰਮਿਕ ਸਥਾਨਾਂ ਤੇ ਜਾਂਦੇ ਸਨ ਅਸ਼ਵਨੀ ਜਿੰਦਲ ਨੇ ਬੇਟੀ ਦਾ ਜਨਮਦਿਨ ਸ਼੍ਰੀ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਮਣਾ ਕੇ ਨਵੀ ਪਹਿਲ ਕੀਤੀ ਹੈ ਅਤੇ ਲੋਕਾਂ ਨੂੰ ਧੀਆਂ ਦਾ ਸਤਿਕਾਰ ਮੁੰਡਿਆਂ ਵਾਂਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ।ਇਸ ਮੌਕੇ ਪ੍ਰਵੀਨ ਟੋਨੀ ਸ਼ਰਮਾਂ, ਮਾਸਟਰ ਸਤੀਸ਼ ਗਰਗ, ਕਮਲ ਜੋਗਾ, ਵਿਪਿਨ ਸ਼ਰਮਾਂ, ਹੇਮਾ ਗੁਪਤਾ, ਅਦਿਤੀ, ਈਸ਼ਾ,ਚੰਦਰਬਾਲਾ, ਈਸ਼ਾ ਸ਼ਰਮਾ, ਸੁਖਪਾਲ ਬਾਂਸਲ,ਸੰਭਵ ਜੈਨ, ਪ੍ਰੀਸ਼ਆ, ਸਨੇਹ ਲਤਾ ਸਮੇਤ ਮੈਂਬਰ ਹਾਜ਼ਰ ਸਨ।