ਬਰੇਟਾ 5, ਅਗਸਤ (ਸਾਰਾ ਯਹਾ,ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਦੇ ਐਸ ਐਚ ਓ ਸਮੇਤ 9 ਮੁਲਾਜਮਾ ਤੋਂ ਬਾਅਦ ਪਿੰਡ ਕੁਲਰੀਆ ਚ ਮਾਂ, ਦਾਦੀ, ਭਰਾ ਤੋਂ ਇਲਾਵਾਂ ਬਰੇਟਾ ਸ਼ਹਿਰ ਚ 70 ਸਾਲਾਂ ਇੱਕ ਔਰਤ ਜ਼ੋ ਵਾਰਡ ਨੰਬਰ 2 ਨਾਲ ਸੰਬੰਧਤ ਹੈ ਕਰੋਨਾ ਪਾਜੀਟਿਵ ਪਾਈ ਗਈ। ਸੁਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਔਰਤ ਨੂੰ ਖੰਘ ਜੁਕਾਮ ਅਤੇ ਸਾਹ ਦੀ ਬਿਮਾਰੀ ਦੀ ਸ਼ਿਕਾਇਤ ਸੀ ਜ਼ੋ ਸਤਿਸੰਗ ਵਾਲੀ ਗਲੀ ਵਿੱਚ ਬਣੇ ਭਵਨ ਵਿੱਚ ਅਕਸਰ ਹੀ ਕੀਰਤਨ ਮੰਡਲੀ ਨਾਲ ਭਜਨ ਬੰਦਗੀ ਵੀ ਕਰਦੀ ਸੀ। ਸਿਹਤ ਵਿਭਾਗ ਵੱਲੋਂ ਇਸ ਦੇ ਸੰਪਰਕ ਵਿੱਚ ਆਉਣ ਵਾਲਿਆ ਮਹਿਲਾਵਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਇਸ ਔਰਤ ਦੇ ਪਾਜਟਿਵ ਆਉਣ ਨਾਲ ਮਹਿਲਾ ਕੀਰਤਨ ਮੰਡਲ ਨਾਲ ਜੁੜੀਆ ਔਰਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਤੋਂ ਪਹਿਲਾ ਪਾਜੀਟਿਵ ਮਹਿਲਾ ਕਾਸਟੇਬਲ ਦੇ ਸੰਪਰਕ ਵਿੱਚ ਆਉਣ ਵਾਲੀ ਉਸਦੀ ਮਾਂ, ਦਾਦੀ, ਭਰਾ ਕਰੋਨਾ ਪੀੜਤ ਹੋ ਗਏ ਹਨ। ਇਸ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਐਟੀਜਿਨ ਕਿੱਟ ਤਕਨੀਕ ਰਾਂਹੀ ਕਰੋਨਾ ਦੀ ਸੈਪਲੰਿਗ ਸੁਰੂ ਕਰ ਦਿੱਤੀ ਗਈ ਹੈ ਅਤੇ ਇਸ ਦਾ ਨਤੀਜਾ ਸੈਪਲ ਲੈਣ ਤੇ 30 ਮਿੰਟਾ ਵਿੱਚ ਪਤਾ ਲੱਗ ਸਕੇਗਾ। ਇਸ ਤਕਨੀਕ ਨਾਲ ਸਿਵਲ ਹਸਪਤਾਲ ਵਿਖੇ ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਤੋਂ ਇਲਾਵਾਂ ਕਈ ਅਧਿਕਾਰੀਆ ਸਮੇਤ 40 ਲੋਕਾਂ ਦੇ ਨਮੂਨੇ ਲਏ ਗਏ ਜਿਸ ਵਿੱਚ ਬਰੇਟਾ ਅਤੇ ਕੁਲਰੀਆ ਨਾਲ ਸੰਬੰਧਤ ਵਿਅਕਤੀ ਪਾਜਟਿਵ ਪਾਏ ਗਏ। ਇਸ ਮੋਕੇ ਡਾ ਰਣਜੀਤ ਰਾਏ, ਸੀਨੀਅਰ ਮੈਡੀਕਲ ਅਫਸਰ ਡਾ ਗੁਰਚੇਤਨ ਪ੍ਰਕਾਸ਼, ਡਾ ਅਰਸ਼ਦੀਪ ਸਿੰਘ, ਡਾ ਸੁਨੀਲ ਗੋਇਲ, ਕੁਲਦੀਪ ਕੌਰ, ਭੁਪਿਦਰ ਸਿੰਘ ਸਿਹਤ ਇਸਪੈਕਟਰ ਆਦਿ ਮੋਜੂਦ ਸਨ।